Patiala News: ਨਰਸਿੰਗ ਸਕੂਲ ਵਿੱਚ AI ਸਟੇਥੋਸਕੋਪ ਅਤੇ AI ਅਧਾਰਤ ECG ਦੀ ਵਰਤੋਂ ਦੀ ਸਿਖਲਾਈ

Patiala News: ਨਰਸਿੰਗ ਸਕੂਲ ਵਿੱਚ AI ਸਟੇਥੋਸਕੋਪ ਅਤੇ AI ਅਧਾਰਤ ECG ਦੀ ਵਰਤੋਂ ਦੀ ਸਿਖਲਾਈ

Patiala News: ਨਰਸਿੰਗ ਸਕੂਲ ਵਿੱਚ AI ਸਟੇਥੋਸਕੋਪ ਅਤੇ AI ਅਧਾਰਤ ECG ਦੀ ਵਰਤੋਂ ਦੀ ਸਿਖਲਾਈ

ਸਿਵਲ ਸਰਜਨ ਡਾ: ਸ਼ੈਲੀ ਜੇਤਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਤਾ ਕੁਸ਼ੱਲਿਆ ਹਸਪਤਾਲ ਨਰਸਿੰਗ ਸਕੂਲ ਵਿਖੇ ਏ.ਆਈ ਆਧਾਰਿਤ ਸਮਾਰਟ ਸਟੈਥੋਸਕੋਪ ਅਤੇ ਏ.ਆਈ ਆਧਾਰਿਤ ਈ.ਸੀ.ਜੀ ਦੀ ਵਰਤੋਂ ਸਬੰਧੀ ਮੈਡੀਕਲ ਮਾਹਿਰਾਂ, ਮੈਡੀਕਲ ਅਫ਼ਸਰਾਂ ਅਤੇ ਬਾਲ ਰੋਗਾਂ ਦੇ ਮਾਹਿਰਾਂ ਲਈ ਜਾਗਰੂਕਤਾ ਅਤੇ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਕੁਸ਼ਲਦੀਪ ਗਿੱਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ ਇਹ ਸੈਸ਼ਨ ਜ਼ਿਲ੍ਹਾ ਟਿੱਕਾ ਅਫ਼ਸਰ ਡਾ. ਇਸ ਮੌਕੇ ਮਾਸਟਰ ਟਰੇਨਰ ਡਾ: ਚਾਵੇਰੀ ਨੇ ਏ.ਆਈ.ਸਟੈਥੋਸਕੋਪ ਦੀ ਕਾਰਜ ਪ੍ਰਣਾਲੀ, ਮਰੀਜ਼ਾਂ ਦੇ ਦਿਲ ਅਤੇ ਫੇਫੜਿਆਂ ਦੀ ਜਾਂਚ ਵਿੱਚ ਇਸਦੀ ਭੂਮਿਕਾ, ਸਹੀ ਡਾਟਾ ਇਕੱਤਰ ਕਰਨ ਅਤੇ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਤੀਯੋਗੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੱਤੀ ਗਈ। ਈਸੀਜੀ ਟਰੇਨਰ ਕਮਲ ਅਤੇ ਮੁਕਲ ਨੇ ਇਸ ਮੌਕੇ ਦੱਸਿਆ ਕਿ ਏਆਈ ਤਕਨੀਕ ਦੀ ਮਦਦ ਨਾਲ ਈਸੀਜੀ ਰਿਪੋਰਟਾਂ ਦਾ ਜਲਦੀ ਅਤੇ ਸਟੀਕ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਅਤੇ ਦਿਲ ਦੇ ਰੋਗਾਂ ਦਾ ਛੇਤੀ ਪਤਾ ਲਗਾਇਆ ਜਾ ਸਕੇਗਾ। ਇਸ ਮੌਕੇ ਮੈਡੀਕਲ ਸੁਪਰਡੈਂਟ ਐਮ.ਕੇ.ਐਚ ਡਾ.ਵਿਕਾਸ ਗੋਇਲ, ਡੀ.ਆਈ.ਓ ਡਾ.ਕੁਸ਼ਲਦੀਪ ਗਿੱਲ, ਡੀ.ਐਮ.ਸੀ.ਜਸਵਿੰਦਰ ਸਿੰਘ, ਡੀ.ਐਫ.ਵੀ.ਓ ਡਾ: ਬਲਕਾਰ ਸਿੰਘ, ਐਸ.ਐਮ.ਓ ਡਾ: ਜੈਦੀਪ ਭਾਟੀਆ, ਡਾ: ਮਯੰਤ ਸ਼ਰਮਾ, ਡਾ: ਅਮੋਲ ਸ਼ਿੰਦੇ, ਡਾ: ਜਤਿਨ, ਡਾ: ਸੁਮਿਤ ਸਿੰਘ, ਡੀ.ਪੀ.ਐਮ ਰਿਤਿਕਾ ਗਰੋਵਰ, ਜ਼ਿਲ੍ਹਾ ਮਾਸਵੇ ਮੀਡੀਆ ਅਫ਼ਸਰ ਕੇ.ਐਸ.ਐਸ. ਗੁਰਜੀਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *