ਅਮਰੀਕਾ ਵਿੱਚ ਫੁੱਟਬਾਲ ਟੀਮ ਦੀ ਜਰਸੀ ਤੇ ਹਰੀ ਸਿੰਘ ਨਲੂਆ ਦੀ ਤਸਵੀਰ


ਅਮਰੀਕਾ: ਅਮਰੀਕਾ ਵਿੱਚ ਸ਼ੁਰੂ ਹੋਈ ਨੈਸ਼ਨਲ ਫੁੱਟਬਾਲ ਟੀਮ ਵਿਚ ਮਸ਼ਹੂਰ ਟੀਮ ਡਲਾਸ ਕਾਉ-ਬੁਆਏਜ਼ ਦੀ ਟੀਮ ਹਿੱਸਾ ਲੈ ਰਹੀ ਹੈ। ਇਸ ਟੀਮ ਨੇ ਆਪਣੀ ਜਰਸੀ ’ਤੇ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਲਗਾਈ ਹੈ। ਇਸ ਦੇ ਨਾਲ ਹੀ ਟੀਮ ਦੇ ਥੀਮ ਪੋਸਟਰ ਵਿੱਚ ਸਿੰਘ ਦੀ ਤਸਵੀਰ ਵੀ ਦਿਖਾਈ ਦਿਤੀ ਹੈ। ਇਸ ਤਰ੍ਹਾਂ ਨਾਲ ਅਮਰੀਕਾ ਵਿਚ ਪੰਜਾਬੀਆ ਦਾ ਇਕ ਫਿਰ ਤੋਂ ਮਾਨ ਵਧਿਆ ਹੈ।
ਸ਼ਹੀਦ ਫੌਜੀ ਦੀ ਪਤਨੀ ਆਈ ਕੈਮਰੇ ਸਾਹਮਣੇ, ਸਰਕਾਰ ਅੱਗੇ ਰੱਖੀ ਆਪਣੀ ਮੰਗ | D5 Channel Punjabi | Ramesh Lal
ਟੀਮ ਦੇ ਥੀਮ ਪੋਸਟਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਟੀਮ ਦਾ ਥੀਮ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟੀਮ ਦਾ ਥੀਮ ‘ਕਾਰਪੇ ਓਮਨੀਆ’ ਹੈ, ਜਿਸ ਦਾ ਅਰਥ ਹੈ ‘ਸਭ ਕੁਝ ਜ਼ਬਤ ਕਰਨਾ’ ਭਾਵ ਸਭ ਕੁਝ ਜਿੱਤ ਲੈਣਾ।” ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਹਰੀ ਸਿੰਘ ਨਲੂਆ ਦੀ ਤਸਵੀਰ ਵਾਲੀਆਂ ਹੁੱਡੀਆਂ ਵਿੱਚ ਖਿਡਾਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *