06/10/2026
ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਰੋਸ ਰੈਲੀ

‘ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਪੰਜਾਬ ਵੱਲੋਂ ਪੰਜਾਬ ਵਿਚਲੀਆਂ ਸਿਹਤ ਸੰਸਥਾਵਾਂ, ਆਮ ਆਦਮੀ ਕਲੀਨਿਕ, ਸਿਵਲ ਹਸਪਤਾਲਾਂ, ਮੈਡੀਕਲ ਖੋਜ ਦੇ ਕਾਲਜਾਂ, ਹਸਪਤਾਲਾਂ, ਸਰਕਾਰੀ ਮਾਤਾ ਕੌਸ਼ਲਿਆ ਹਸਪਤਾਲ ਤੇ ਸਿਵਲ ਸਰਜਨਾਂ, ਆਯੁਰਵੈਦਿਕ ਸੰਸਥਾਵਾਂ ਅਧੀਨ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ, ਆਊਟਸੋਰਸ ਤੇ ਯੂਜਿਰਜ਼ ਚਾਰਜ ’ਤੇ ਲੰਮੇ ਸਮੇਂ ਵਾਲੇ ਕਰਮੀਆਂ ਨੂੰ ਘੱਟੋ-ਘੱਟ ਉਜਰਤਾਂ ਲਾਗੂ ਕਰਵਾਉਣ ਸਮੇਤ ਹੋਰ ਮੰਗਾਂ ਮਸਲਿਆਂ ਨੂੰ ਲੈ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ| ਅਜਿਹੇ ਦੌਰਾਨ ਪੁਰਾਣੇ ਬੱਸ ਅੱਡੇ ਨੇੜਿਓਂ ਇੱਕ ਵਾਰ ਪ੍ਰਦਸ਼ਨਕਾਰੀਆਂ ਨੇ ਪਾਸੀ ਰੋਡ ’ਤੇ ਪੈਂਦੀ ਸਿਹਤ ਮੰਤਰੀ ਬਲਬੀਰ ਸਿੰਘ ਦੀ ਕੋਠੀ ਵੱਲ ਵਹੀਰਾਂ ਵੀ ਘੱਤੀਆਂ, ਪ੍ਰੰਤੂ ਪੁਲੀਸ ਦੀਆਂ ਰੋਕਾਂ ਅੱਗੇ ਮਾਹੌਲ ਬੇਵੱਸ ਰਿਹਾ| ਅਜਿਹੇ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਵਿੱਚ ਪੈ ਕੇ ਮੰਤਰੀ ਪਾਸੋਂ ਜਥੇਬੰਦੀ ਦੀ 15 ਸਤੰਬਰ ਨੂੰ ਗੱਲਬਾਤ ਤੈਅ ਕਰਵਾਈ ਗਈ| ਇਸ ਉਪਰੰਤ ਚੌਥਾ ਦਰਜਾ ਮੁਲਾਜ਼ਮਾਂ ਕੱਚਿਆਂ ਤੇ ਪੱਕਿਆਂ ਨੇ ਇੱਥੇ ਰੋਸ ਮਾਰਚ ਖ਼ਤਮ ਕਰਕੇ ਰੋਸ ਭਰਪੂਰ ਰੈਲੀ ਕੀਤੀ| ਅਧਿਕਾਰੀਆਂ ਨੇ ਮੰਗ ਪੱਤਰ ਵੀ ਹਾਸਲ ਕੀਤਾ| ਰੈਲੀ ਦੌਰਾਨ ਸੂਬਾ ਪ੍ਰਧਾਨ ਦਰਸ਼ਨ ਸਿੰਘ ਤੇ ਹੋਰ ਆਗੂਆਂ ਨੇ ਠੇਕੇਦਾਰੀ ਪ੍ਰਥਾ ਦੀ ਤੁਰੰਤ ਸਮਾਪਤੀ ਕਰਨ ’ਤੇ ਜ਼ੋਰ ਦਿੰਦਿਆਂ ਘੱਟੋ-ਘੱਟ ਉਜਰਤਾ ਲਾਗੂ ਕਰਨ ਸਮੇਤ ਇਹ ਵੀ ਮੰਗ ਕੀਤੀ ਕਿ 15 ਫੀਸਦੀ ਵਾਧਾ ਵੀ ਸਮੂਹ ਸੰਸਥਾਵਾਂ ਤੇ ਲਾਗੂ ਕੀਤਾ ਜਾਵੇ| ਇਸ ਮੌਕੇ ਰਾਮ ਲਾਲ ਰਾਮਾ, ਸ਼ਿਵ ਚਰਨ, ਧਰਮਿੰਦਰ, ਅਜੇ ਕੁਮਾਰ, ਰਾਜੇਸ਼ ਕੁਮਾਰ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਕੁਮਾਰ ਗੋਲੂ, ਤਰਸੇਮ ਸਮਾਨਾ, ਅਜੇ ਕੁਮਾਰ ਨਾਭਾ, ਅਸ਼ੋਕ ਕੁਮਾਰ, ਬਲਜਿੰਦਰ ਸਿੰਘ, ਧਰਮਿੰਦਰ, ਬਲਜੀਤ ਸਿੰਘ ਬੱਲੀ, ਤਰਲੋਚਨ ਸਿੰਘ, ਸੁਨੀਲ ਦੱਤ, ਪ੍ਰਕਾਸ਼ ਲੁਬਾਣਾ, ਰਾਕੇਸ਼ ਕੁਮਾਰ, ਸਤਨਰਾਇਣ ਗੋਨੀ, ਜਗਤਾਰ ਲਾਲ ਸਮਾਣਾ, ਨਿਸ਼ਾਨ ਰਾਣਾ, ਬਲਵਿੰਦਰ ਸਿੰਘ ਸਮਲਾ, ਰਵਿੰਦਰ ਹੈਪੀ, ਦਰਸ਼ਨ ਸਿੰਘ ਆਦਿ ਹਾਜ਼ਰ ਸਨ|