22/11/2026
ਪਟਿਆਲਾ ਨਿਊਜ਼ : ਐਨਟੀਪੀਸੀ ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ, ਕੰਪਾਊਂਡ ਪੁਰਸ਼ ਅਤੇ ਮਹਿਲਾ ਟੀਮਾਂ ਨੇ ਸੋਨ ਤਗਮੇ ਜਿੱਤੇ।

ਪਟਿਆਲਾ ਨਿਊਜ਼ : ਐਨਟੀਪੀਸੀ ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ, ਕੰਪਾਊਂਡ ਪੁਰਸ਼ ਅਤੇ ਮਹਿਲਾ ਟੀਮਾਂ ਨੇ ਸੋਨ ਤਗਮੇ ਜਿੱਤੇ।

ਪਟਿਆਲਾ, 18 ਨਵੰਬਰ: ਮੇਘਾਲਿਆ ਦੇ ਸ਼ਿਲਾਂਗ ਵਿੱਚ 11 ਤੋਂ 18 ਨਵੰਬਰ 2026 ਤੱਕ ਕਰਵਾਈ ਜਾ ਰਹੀ ਐਨਟੀਪੀਸੀ ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਤੀਰਅੰਦਾਜ਼ਾਂ ਨੇ ਕੰਪਾਊਂਡ ਵਰਗ ਦੇ ਪੁਰਸ਼ ਅਤੇ ਮਹਿਲਾ ਟੀਮ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

ਕੰਪਾਊਂਡ ਪੁਰਸ਼ ਟੀਮ ਜਿਸ ਵਿੱਚ ਗੁਰਨੂਰ ਸਿੰਘ, ਸੰਗਮਪ੍ਰੀਤ ਸਿੰਘ ਬੀਸਲਾ, ਉਦੈ ਕੰਬੋਜ ਅਤੇ ਸੁਖਮਨਦੀਪ ਸਿੰਘ ਸ਼ਾਮਲ ਸਨ, ਨੇ ਫਾਈਨਲ ਮੈਚ ਵਿੱਚ ਮੱਧ ਪ੍ਰਦੇਸ਼ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਇਸੇ ਤਰ੍ਹਾਂ ਕੰਪਾਊਂਡ ਮਹਿਲਾ ਟੀਮ ਜਿਸ ਵਿੱਚ ਪ੍ਰਨੀਤ ਕੌਰ, ਜਸਵੀਰ ਕੌਰ, ਅਵਨੀਤ ਕੌਰ ਅਤੇ ਮਨਰੂਪ ਕੌਰ ਸ਼ਾਮਲ ਸਨ, ਨੇ ਫਾਈਨਲ ਵਿੱਚ ਉੱਤਰ ਪ੍ਰਦੇਸ਼ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਕੋਚ ਗੌਰਵ ਸ਼ਰਮਾ ਦੀ ਸਖ਼ਤ ਮਿਹਨਤ, ਸਹੀ ਮਾਰਗਦਰਸ਼ਨ ਅਤੇ ਖਿਡਾਰੀਆਂ ਦੀ ਲਗਨ ਅਤੇ ਵਚਨਬੱਧਤਾ ਇਸ ਸ਼ਾਨਦਾਰ ਕਾਮਯਾਬੀ ਪਿੱਛੇ ਪ੍ਰਮੁੱਖ ਕਾਰਕ ਸਨ। ਇਸ ਮੌਕੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਡਾਇਰੈਕਟਰ ਸਪੋਰਟਸ ਜੀਵਨਜੋਤ ਸਿੰਘ ਤੇਜਾ ਦੀ ਅਗਵਾਈ ਅਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ।

ਪੰਜਾਬ ਦੀਆਂ ਦੋਵਾਂ ਟੀਮਾਂ ਦੀ ਇਸ ਸ਼ਾਨਦਾਰ ਜਿੱਤ ਕਾਰਨ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ। ਖਿਡਾਰੀਆਂ ਦੀ ਇਸ ਪ੍ਰਾਪਤੀ ਨੇ ਇਕ ਵਾਰ ਫਿਰ ਕੌਮੀ ਪੱਧਰ ‘ਤੇ ਪੰਜਾਬ ਦੀ ਤੀਰਅੰਦਾਜ਼ੀ ਦੀ ਮਜ਼ਬੂਤ ​​ਪਛਾਣ ਨੂੰ ਸਾਬਤ ਕਰ ਦਿੱਤਾ ਹੈ।