ਮੁੱਖ ਮੰਤਰੀ ਭਗਵੰਤ ਮਾਨ ਦੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਜਾਰੀ ਹੈ। ਉਨ੍ਹਾਂ ਝੋਨੇ ਦੀ ਖਰੀਦ ਨੂੰ ਲੈਕੇ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਦੇ ਨਾਲ ਲਿਫਟਿੰਗ ਵੀ ਯਕੀਨੀ ਬਣਾਈ ਜਾਵੇ। ਪੜ੍ਹਾਅ ਵਾਰ ਝੋਨੇ ਦੀ ਲਵਾਈ ਦਾ ਫਾਇਦਾ ਹੋਵੇਗਾ ਜਿਸ ਨਾਲ ਮੰਡੀਆਂ ‘ਚ ਫ਼ਸਲ ਵੀ ਪੜ੍ਹਾਅ ਵਾਰ ਹੀ ਆਵੇਗਾ। CM ਮਾਨ ਨੇ ਸਮੂਹ ਡੀਸੀਜ਼ ਨੂੰ ‘ਨਾ ਕਿਸਾਨ ਰਾਤ ਕੱਟੇ, ਨਾ ਉਸਦੀ ਫ਼ਸਲ’ ਫਾਰਮੂਲੇ ‘ਤੇ ਕੰਮ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ DCs ਨੂੰ ਰੋਜ਼ਾਨਾ 7-8 ਮੰਡੀਆਂ ‘ਚ ਜਾ ਕੇ ਖਰੀਦ ਦਾ ਜਾਇਜ਼ਾ ਲੈਣ ਨੂੰ ਕਿਹਾ। ਉਨ੍ਹਾਂ ਤਿਉਹਾਰਾਂ ਤੋਂ ਪਹਿਲਾਂ ਹੀ ਪੂਰੀ ਫ਼ਸਲ ਖਰੀਦ ਯਕੀਨੀ ਬਣਾਉਣ ਲਈ ਕਿਹਾ।ਇਸ ਤੋਂ ਇਲਾਵਾ ਮੀਟਿੰਗ ‘ਚ ਪਰਾਲੀ ਦੇ ਮਸਲੇ ‘ਤੇ ਵੀ ਚਰਚਾ ਹੋਈ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਅਗਲੇ 15 ਦਿਨ ਕਰੜੀ ਮੋਨੀਟਰਿੰਗ ਕਰਨ ਦੀ ਵੀ ਹਦਾਇਤ ਦਿੱਤੀ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 23 ਹਜ਼ਾਰ ਮਸ਼ੀਨਾਂ ਹੋਰ ਦਿੱਤੀਆਂ ਗਈਆਂ ਹਨ। ਮਸ਼ੀਨਾਂ ਦੀ ਸਹੀ ਵਰਤੋਂ ਕਰਾਉਣ ਦੀ ਜ਼ਿੰਮੇਵਾਰੀ ਡੀਸੀਜ਼ ਦੀ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
