ਗੁਰਦਾਸਪੁਰ: ਬਟਾਲਾ ਦੇ ਇੱਕ ਸਕੂਲ ਦੀ 12 ਸਾਲ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਨਾਬਾਲਗ ਵਿਦਿਆਰਥਣ ਨਾਲ ਕੁਕਰਮ ਕਰਨ ਵਾਲਾ ਸਕੂਲ ਦਾ ਸੁਪਰਡੈਂਟ ਹੀ ਨਿਕਲਿਆ ਹੈ। ਉਕਤ ਮਾਮਲੇ ਦੇ ਸਬੰਧ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲਾ ਦਰਜ ਕਰ ਆਰੋਪੀ ਸੁਪਰੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਇਕ 12 ਸਾਲਾਂ ਵਿਦਿਆਰਥਣ ਬਟਾਲਾ ਦੇ ਇੱਕ ਸਕੂਲ ਹੋਸਟਲ ‘ਚ ਰਹਿ ਕੇ ਪੜ੍ਹਾਈ ਕਰ ਰਹੀ ਸੀ। ਉਸਦੇ ਕਮਰੇ ਇਕ ਹੋਰ ਵਿਦਿਆਰਥਣ ਉਸਦੇ ਨਾਲ ਰਹਿੰਦੀ ਸੀ। ਉਹਨਾਂ ਦੱਸਿਆ ਕਿ ਪੀੜਤ ਵਿਦਿਆਰਥਣ ਨੂੰ ਸਿਰਦਰਦ ਹੋ ਰਿਹਾ ਸੀ l
ਪੂਰਾ Pind ‘AAP’ ‘ਚ ਸ਼ਾਮਲ Akali-Congress ਨੂੰ ਵੱਡਾ ਝਟਕਾ | D5 Chanel Punjabi
ਉਸਨੇ ਸਕੂਲ ਦੀ ਮੈਡਮ ਕੋਲੋਂ ਸਿਰ ਦਰਦ ਦੀ ਗੋਲੀ ਲਈ ਅਤੇ ਉਹ ਗੋਲੀ ਖਾਣ ਤੋਂ ਬਾਅਦ ਉਹ ਸੌਂ ਗਈ ਜਦ ਉਸ ਨੇ ਉੱਠ ਕੇ ਦੇਖਿਆ ਤਾਂ ਉਸਦੇ ਕਮਰੇ ਚੋਂ ਉਨ੍ਹਾਂ ਦੇ ਸਕੂਲ ਦਾ ਸੁਪਰੀਡੈਂਟ ਉਸਦੇ ਕਮਰੇ ਚੋਂ ਬਾਹਰ ਭੱਜ ਗਿਆ। ਉਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਦਾ ਮੈਡੀਕਲ ਕਰਵਾਇਆ ਤਾਂ ਜਬਰ ਜਨਾਹ ਦੀ ਗੱਲ ਸਾਹਮਣੇ ਆਈ ਹੈ। ਉਧਰ ਮੈਡੀਕਲ ਤੋਂ ਬਾਅਦ ਲੜਕੀ ਅਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਟਾਲਾ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀ ਸੁਪਰੀਡੈਂਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ l ਜਦਕਿ ਆਰੋਪੀ ਨੇ ਖੁਦ ਤੇ ਲਗੇ ਆਰੋਪਾਂ ਨੂੰ ਨਕਾਰਿਆ ਅਤੇ ਉਸ ਦਾ ਕਹਿਣਾ ਸੀ ਕਿ ਉਸਨੂੰ ਫਸਾਇਆ ਗਿਆ ਹੈ |
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
