ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਸੈਕਸੂਅਲ ਹਰਾਸਮੈਂਟ ਮਾਮਲੇ ‘ਚ ਚਾਰਜਸ਼ੀਟ ਪੇਸ਼


ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਸੈਕਸੂਅਲ ਹਰਾਸਮੈਂਟ ਮਾਮਲੇ ‘ਚ ਚੰਡੀਗੜ੍ਹ ਪੁਲਿਸ ਨੇ 8 ਮਹੀਨਿਆਂ ਬਾਅਦ ਜ਼ਿਲ੍ਹਾ ਅਦਾਲਤ ‘ਚ ਚਾਰਜਸ਼ੀਟ ਪੇਸ਼ ਕੀਤੀ ਹੈ। ਚਾਰਜਸ਼ੀਟ ‘ਚ ਪੁਲਸ ਨੇ ਮੰਤਰੀ ਖਿਲਾਫ ਸਿਰਫ ਛੇੜਛਾੜ ਦੀ ਧਾਰਾ ਲਗਾਈ ਹੈ, ਜਦਕਿ ਬਲਾਤਕਾਰ ਦੀ ਕੋਸ਼ਿਸ਼ ਦੀ ਧਾਰਾ 376 ਨੂੰ ਸ਼ਾਮਲ ਨਹੀਂ ਕੀਤਾ, ਜਿਸ ‘ਤੇ ਜੂਨੀਅਰ ਮਹਿਲਾ ਕੋਚ ਨੇ ਇਤਰਾਜ਼ ਕੀਤਾ ਹੈ। ਕੋਚ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਬਲਾਤਕਾਰ ਦੀ ਕੋਸ਼ਿਸ਼ ਦੀ ਧਾਰਾ ਜੋੜਨ ਲਈ ਅਦਾਲਤ ਵਿੱਚ ਅਪੀਲ ਕਰੇਗੀ।ਹੁਣ ਇਸ ਪੂਰੇ ਮਾਮਲੇ ਦੀ ਅਦਾਲਤ ਵਿੱਚ ਸੁਣਵਾਈ ਹੋਵੇਗੀ। ਦੋਸ਼ ਆਇਦ ਹੋਣ ਤੋਂ ਬਾਅਦ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ ਅਪਰਾਧਿਕ ਮੁਕੱਦਮਾ ਸ਼ੁਰੂ ਹੋ ਜਾਵੇਗਾ।ਚੰਡੀਗੜ੍ਹ ਪੁਲਸ ਨੇ ਇਸ ਚਾਰਜਸ਼ੀਟ ‘ਚ ਸ਼ਿਕਾਇਤਕਰਤਾ, ਜੂਨੀਅਰ ਮਹਿਲਾ ਕੋਚ ਅਤੇ ਸੰਦੀਪ ਸਿੰਘ ਵਿਚਾਲੇ ਸੋਸ਼ਲ ਮੀਡੀਆ ਚੈਟ ਨੂੰ ਵੀ ਸ਼ਾਮਲ ਕੀਤਾ ਹੈ। ਇਹ ਚਲਾਨ ਪੁਲੀਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਮਨ ਇੰਦਰ ਸਿੰਘ ਸੰਧੂ ਦੀ ਅਦਾਲਤ ਵਿੱਚ ਪੇਸ਼ ਕੀਤਾ।ਚੰਡੀਗੜ੍ਹ ਪੁਲੀਸ ਨੇ ਪਿਛਲੇ ਸਾਲ ਦਸੰਬਰ ਵਿੱਚ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਕੋਚ ਦੇ ਮੋਬਾਈਲ ਫ਼ੋਨ ਦਾ ਡਾਟਾ ਹਾਸਲ ਕੀਤਾ ਸੀ। ਮੋਬਾਈਲ ਫੋਰੈਂਸਿਕ ਅਤੇ ਸਾਈਬਰ ਮਾਹਿਰਾਂ ਦੀ ਜਾਂਚ ਤੋਂ ਬਾਅਦ ਫੋਨ ਅਤੇ ਸੋਸ਼ਲ ਮੀਡੀਆ ‘ਤੇ ਚੈਟ ਦਾ ਡਾਟਾ ਬਰਾਮਦ ਕੀਤਾ ਗਿਆ। ਜਾਂਚ ਲਈ ਮੰਤਰੀ ਦੇ ਦੋ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਏ ਗਏ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *