
ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਮੂਸੇਵਾਲਾ ਦਾ ਕਾਤਲ ਬੋਸੇਰੋ ਗੱਡੀ ਵਿੱਚ ਤੇਲ ਭਰਦਾ ਨਜ਼ਰ ਆ ਰਿਹਾ ਹੈ।
ਵੀਡੀਓ ਹਰਿਆਣਾ ਦੇ ਇੱਕ ਪੈਟਰੋਲ ਪੰਪ ਦੀ ਦੱਸੀ ਜਾ ਰਹੀ ਹੈ ਜਿੱਥੇ ਦੋ ਵਿਅਕਤੀ ਇੱਕ ਪੈਟਰੋਲ ਪੰਪ ‘ਤੇ ਤੇਲ ਭਰਦੇ ਹੋਏ ਦਿਖਾਈ ਦਿੱਤੇ। ਗੈਂਗਸਟਰ ਵੀ ਸੋਨੀਪਤ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਇਨ੍ਹਾਂ ਦੇ ਨਾਂ ਪਰਵਤ ਫੋਜੀ ਅਤੇ ਜੈਂਤੀ ਗੈਂਗਸਟਰ ਦੱਸੇ ਜਾ ਰਹੇ ਹਨ। ਇਹ ਸੀਸੀਟੀਵੀ ਫੁਟੇਜ 25 ਤਰੀਕ ਦੀ ਦੱਸੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਬਲੇਰੋ ਗੱਡੀ ਦਾ ਵੀਡੀਓ ਸਾਹਮਣੇ ਆਇਆ ਸੀ। ਪਹਿਲੇ ਆਈ. ਸੀ. ਟੀ. ਵੀ. ਫੁਟੇਜ ਵਿੱਚ ਮੂਸੇਵਾਲਾ ਦੇ ਕਾਤਲਾਂ ਦੀ 5.29 ਵਜੇ ਗੋਲੀਬਾਰੀ ਸੁਣਾਈ ਦਿੱਤੀ। ਨਵੀਂ ਵੀਡੀਓ ‘ਚ ਸ਼ਾਮ 5.47 ‘ਤੇ ਬੋਲੇਰੋ ਦਿਖਾਈ ਦੇ ਰਹੀ ਹੈ, ਬੋਲੇਰੋ ਦੇ ਅੱਗੇ ਤਿੰਨ ਲੋਕ ਬੈਠੇ ਨਜ਼ਰ ਆ ਰਹੇ ਹਨ। ਹਾਲਾਂਕਿ ਪਿਛਲੀਆਂ ਸੀਟਾਂ ‘ਤੇ ਬੈਠੇ ਲੋਕਾਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ।

