ਮੰਡੀਆਂ ਵਿੱਚ ਨਰਮੇ ਦੀ ਖਰੀਦ ਯਕੀਨੀ ਬਣਾਈ ਜਾਵੇ: ਮਹਿਲਾ ਕਿਸਾਨ ਯੂਨੀਅਨ
ਚੰਡੀਗੜ੍ਹ 13 ਜੂਨ () ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਸਾਨਾਂ ਤੋਂ ਮੂੰਗੀ ਦੀ ਖਰੀਦ ਕਰਨ ਲਈ ਲਗਾਈਆਂ ਤੁਗਲਕੀ ਸ਼ਰਤਾਂ ਦੀ ਸਖ਼ਤ ਨਿਖੇਧੀ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹਿੱਤਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਸ. ਭਗਵੰਤ ਮਾਨ ਸ਼ਰਤਾਂ ਤੁਰੰਤ ਵਾਪਸ ਲਵੇ ਅਤੇ ਮੰਡੀਆਂ ਵਿੱਚ ਨਰਮੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਲੱਗਦਾ ਹੈ ਕਿ ਮੁੱਖ ਮੰਤਰੀ ਇਹ ਕਿਸਾਨ ਵਿਰੋਧੀ ਫੈਸਲੇ ਏ.ਸੀ.ਦਫ਼ਤਰਾਂ ਵਿੱਚ ਬੈਠੇ ਗੈਰ-ਖੇਤੀਬਾੜੀ ਉੱਚ ਅਧਿਕਾਰੀਆਂ ਦੀ ਸਲਾਹ ’ਤੇ ਲੈ ਰਹੇ ਹਨ। ਇਸ ਲਈ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਲਈ ਗਿਰਦਾਵਰੀ ਦੀ ਕਾਪੀ ਮਾਲਕੀ ਵਜੋਂ ਦਿਖਾਉਣ, ਪ੍ਰਤੀ ਏਕੜ ਹੀ 5 ਕੁਇੰਟਲ ਮੂੰਗੀ ਦੀ ਖਰੀਦ ਅਤੇ ਫਸਲ ਦੀ ਖਰੀਦ ਸਿਰਫ ਸਹਿਕਾਰੀ ਦੁਕਾਨ ‘ਤੇ ਕਰਨਾ ਮਨਮਾਨੀ ਵਾਲਾ ਫੈਸਲਾ ਹੈ, ਜਿਸ ਨੂੰ ਪੰਜਾਬ ਦੇ ਕਿਸਾਨ ਬਿਲਕੁਲ ਵੀ ਪ੍ਰਵਾਨ ਨਹੀਂ ਕਰਨਗੇ।
ਮਹਿਲਾ ਕਿਸਾਨ ਆਗੂ ਨੇ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਮੂੰਗੀ ਦੀ ਖਰੀਦ ਕਰਨ ਦਾ ਫੈਸਲਾ ਚੰਗਾ ਕਦਮ ਹੈ ਪਰ ਕਿਸਾਨ ਜਥੇਬੰਦੀਆਂ ਦੀ ਸਲਾਹ ਤੋਂ ਬਿਨਾਂ ਅਜਿਹਾ ਕਿਸਾਨ ਵਿਰੋਧੀ ਫੈਸਲਾ ਮੂੰਗੀ ਦੀ ਨਿਰਵਿਘਨ ਖਰੀਦ ਲਈ ਨਹੀਂ ਹੈ। ਕਿਸਾਨਾਂ ਵੱਲੋਂ ਪਰ ਫਸਲ ਦੀ ਖਰੀਦ ਪ੍ਰਕਿਰਿਆ ਲਈ। ਵਿਚ ਰੁਕਾਵਟ ਪਾਉਣ ਦਾ ਫੈਸਲਾ ਹੈ।
ਬੀਬਾ ਰਾਜੂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਬੇਲੋੜੀਆਂ ਸ਼ਰਤਾਂ ਨੂੰ ਤੁਰੰਤ ਵਾਪਸ ਲੈ ਕੇ ਨਰਮੇ ਦੀ ਖੁੱਲ੍ਹੀ ਖਰੀਦ ਸ਼ੁਰੂ ਕਰੇ ਤਾਂ ਜੋ ਸਾਉਣੀ ਦੀਆਂ ਹੋਰ ਫਸਲਾਂ ਦੀ ਬਿਜਾਈ ਵਿੱਚ ਲੱਗੇ ਕਿਸਾਨਾਂ ਨੂੰ ਸਮਾਂ ਬਰਬਾਦ ਕੀਤੇ ਬਿਨਾਂ ਹੋਰ ਮੁਸੀਬਤਾਂ ਤੋਂ ਬਚਾਇਆ ਜਾ ਸਕੇ।
The post ਸਰਕਾਰ ਮੂੰਗੀ ਦੀ ਖਰੀਦ ਲਈ ਲਾਈਆਂ ਤਿੰਨ ਤੁਗਲਕੀ ਸ਼ਰਤਾਂ ਤੁਰੰਤ ਵਾਪਸ ਲਵੇ: ਬੀਬਾ ਰਾਜਵਿੰਦਰ ਕੌਰ ਰਾਜੂ appeared first on .
