ਫਰੀਦਕੋਟ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ 15 ਮੋਬਾਈਲ ਫੋਨ, 9 ਸਿਮ ਕਾਰਡ ਬਰਾਮਦ



ਫਰੀਦਕੋਟ ਕੇਂਦਰੀ ਮਾਡਰਨ ਜੇਲ੍ਹ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਪੂਰਥਲਾ: ਫਰੀਦਕੋਟ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ ਹੋਰ ਡਿਜੀਟਲ ਯੰਤਰ ਬਰਾਮਦ ਹੋਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀਆਂ ਬੈਰਕਾਂ ਵਿੱਚ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਘੱਟੋ-ਘੱਟ 15 ਮੋਬਾਈਲ ਫ਼ੋਨ ਅਤੇ 9 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਕੈਦੀਆਂ ਕੋਲੋਂ ਸੱਤ ਟੱਚ ਸਕਰੀਨ ਅਤੇ ਅੱਠ ਕੀਪੈਡ ਮੋਬਾਈਲ ਜ਼ਬਤ ਕੀਤੇ ਗਏ ਹਨ। ਜੇਲ੍ਹ ਪ੍ਰਸ਼ਾਸਨ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕਪੂਰਥਲਾ ਵਿੱਚ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਜੇਲ ‘ਚ ਬੰਦ ਗੈਂਗਸਟਰ ਜਾਂ ਹੋਰ ਜੇਲ ਦੇ ਕੈਦੀ ਇਨ੍ਹਾਂ ਯੰਤਰਾਂ ਦੀ ਵਰਤੋਂ ਜੇਲ ਦੇ ਅੰਦਰੋਂ ਹੀ ਆਪਣਾ ਨੈੱਟਵਰਕ ਚਲਾਉਣ ਲਈ ਕਰਦੇ ਸਨ। ਇਹ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦਾ ਅੰਤ

Leave a Reply

Your email address will not be published. Required fields are marked *