ਅੱਜ ਵੀਆਈਪੀ ਰੋਡ ’ਤੇ ਸਥਿਤ ਨਿਰਮਲ ਛਾਇਆ ਸੁਸਾਇਟੀ ਵਿੱਚ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੀ ਅਗਵਾਈ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਨੇ ਕੀਤੀ। ਇਸ ਕਾਰਵਾਈ ਵਿੱਚ ਅੱਜ ਤੜਕੇ ਪੁਲੀਸ ਨੇ ਸੁਸਾਇਟੀ ਨੂੰ ਚਾਰੇ ਪਾਸਿਓਂ ਘੇਰ ਲਿਆ। ਪਤਾ ਲੱਗਾ ਹੈ ਕਿ ਪੁਲਿਸ ਨੇ ਨਾ ਤਾਂ ਕਿਸੇ ਨੂੰ ਅੰਦਰ ਜਾਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਸੋਸਾਇਟੀ ਵਿੱਚੋਂ ਬਾਹਰ ਆਉਣ ਦਿੱਤਾ।
ਪੁਲਿਸ ਨੇ ਹਰੇਕ ਫਲੈਟ ਵਿੱਚ ਰਹਿਣ ਵਾਲਿਆਂ ਤੋਂ ਪੁੱਛਗਿੱਛ ਕੀਤੀ ਅਤੇ ਸ਼ੱਕੀ ਘਰੇਲੂ ਸਮਾਨ ਦੀ ਤਲਾਸ਼ੀ ਲਈ।
ਥਾਣਾ ਸਦਰ ਦੇ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਸੁਸਾਇਟੀ ਦੇ ਹਰ ਫਲੈਟ ਦੀ ਤਲਾਸ਼ੀ ਲਈ।
ਹੋਟਲਾਂ, ਪੀਜੀਜ਼ ਅਤੇ ਮਕਾਨ ਮਾਲਕਾਂ ਨੂੰ 15 ਅਗਸਤ ਦੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਮਕਾਨ ਜਾਂ ਕਮਰਾ ਕਿਰਾਏ ‘ਤੇ ਨਾ ਦੇਣ ਦੀ ਅਪੀਲ ਕੀਤੀ।
ਕਿਸੇ ਵੀ ਵਿਅਕਤੀ ਨੂੰ ਮਕਾਨ ਜਾਂ ਕਮਰਾ ਕਿਰਾਏ ’ਤੇ ਦੇਣ ਤੋਂ ਪਹਿਲਾਂ ਸਬੰਧਤ ਵਿਅਕਤੀ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਸ਼ੱਕੀ ਵਿਅਕਤੀ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਜਾਵੇ।
The post ਪੰਜਾਬ ਪੁਲਿਸ ਨੇ ਤੜਕੇ ਇੱਕ ਹੋਰ ਸੁਸਾਇਟੀ ਨੂੰ ਘੇਰ ਲਿਆ… appeared first on Punjabi News Portal – Pro Punjab TV.
