ਨਕੋਦਰ ਦੇ ਇੱਕ ਸੈਂਟ ਜੂਦ ਸਕੂਲ ਦੇ ਵਿੱਚੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਪਾਣੀ ਪੀਣ ਦੇ ਨਾਲ 10 ਤੋਂ 12 ਬੱਚੇ ਅਚਾਨਕ ਬੀਮਾਰ ਹੋ ਗਏ। ਇਨ੍ਹਾਂ ਬੱਚਿਆ ਨੂੰ ਸਕੂਲ ਦੇ ਸਟਾਫ ਦੇ ਵੱਲੋਂ ਨਕੋਦਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਇਸ ਮਾਮਲੇ ਨੂੰ ਲੈ ਕੇ ਬੱਚਿਆਂ ਦੇ ਮਾਂ ਪਿਓ ਨੇ ਸਕੂਲ ਪ੍ਰਬੰਧਕਾਂ ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਪਰਵਾਹ ਵਰਤ ਰਿਹਾ ਹੈ। ਸਕੂਲ ਦੇ ਬੱਚਿਆਂ ਦਾ ਕਹਿਣਾ ਹੈ ਕਿ ਪਾਣੀ ਵਾਲੇ ਕੂਲਰ ‘ਚ ਛਿਪਕਲੀਆਂ ਅਤੇ ਚੂਹੇ ਮਰੇ ਪਏ ਸਨ। ਫਿਲਹਾਲ ਸਕੂਲ ਦੇ ਪ੍ਰਬੰਧਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।
ਇਸ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਨੇ ਵੀ ਬੱਚਿਆਂ ਦੀ ਤਬੀਅਤ ਖ਼ਰਾਬ ਹੋਣ ਦਾ ਕਾਰਨ ਪੀਣ ਵਾਲਾ ਪਾਣੀ ਹੀ ਦੱਸਿਆ ਹੈ। ਡਾਕਟਰ ਅਨੁਸਾਰ, ਸਕੂਲ ਤੋਂ ਪਾਣੀ ਪੀਣ ਤੋਂ ਬਾਅਦ ਵਿਦਿਆਰਥੀ ਬੀਮਾਰ ਹੋਏ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਅਤੇ ਫੂਡ ਪਾਈਜ਼ਨਿੰਗ ਦੀ ਸ਼ਿਕਾਇਤ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਬੱਚੇ ਖਤਰੇ ਤੋਂ ਬਾਹਰ ਨੇ ਅਤੇ ਇਲਾਜ ਲਗਾਤਾਰ ਜਾਰੀ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
