ਪਟਿਆਲਾ ਕਰਾਫਟ ਮੇਲਾ 2026: ਪੰਜਾਬ ਸਖੀ ਸ਼ਕਤੀ ਕਰਾਫਟ ਮੇਲਾ: ਸੀਸੀਟੀਵੀ ਕੈਮਰਿਆਂ ਦੀ ਸੁਰੱਖਿਆ ਹੇਠ ਪਟਿਆਲਵੀਆਂ ਦਾ ਮਨੋਰੰਜਨ ਹੋ ਰਿਹਾ ਹੈ – ਦਮਨਜੀਤ ਸਿੰਘ ਮਾਨ

ਪਟਿਆਲਾ, 26 ਫਰਵਰੀ:

ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ ਲੱਗਣ ਵਾਲੇ ‘ਸਾਖੀ ਸ਼ਕਤੀ ਕਰਾਫਟ ਮੇਲੇ’ ‘ਚ ਇਸ ਵਾਰ ਪ੍ਰਸ਼ਾਸਨ ਨੇ ਅਜਿਹੇ ਸੁਰੱਖਿਆ ਪ੍ਰਬੰਧ ਕੀਤੇ ਹਨ, ਜੋ ਆਮ ਤੌਰ ‘ਤੇ ਵੱਡੇ ਅੰਤਰਰਾਸ਼ਟਰੀ ਸਮਾਗਮਾਂ ‘ਚ ਦੇਖਣ ਨੂੰ ਮਿਲਦੇ ਹਨ। ਮੇਲੇ ਵਿੱਚ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਕੰਪਲੈਕਸ ਨੂੰ ‘ਆਰਟੀਫੀਸ਼ੀਅਲ ਇੰਟੈਲੀਜੈਂਸ ਸਰਵੇਲੈਂਸ’ ਅਧੀਨ ਲਿਆਂਦਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਪੂਰਾ ਸ਼ੀਸ਼ ਮਹਿਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਤੀਜੀ ਅੱਖ ਨੂੰ ਏਆਈ ਅਤੇ ਚਿਹਰਾ ਪਛਾਣਨ ਵਾਲੀ ਤਕਨੀਕ ਦੇ ਤਹਿਤ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਨਾਲ ਲੈਸ 100 ਤੋਂ ਵੱਧ ਹਾਈ-ਡੈਫੀਨੇਸ਼ਨ ਏਆਈ ਕੈਮਰੇ ਲਗਾਏ ਗਏ ਹਨ।

ਇਸ ਪ੍ਰਣਾਲੀ ਵਿਚ ਭੀੜ ਵਿਚ ਵੀ ਹਰ ਵਿਅਕਤੀ ਦੇ ਚਿਹਰੇ ਨੂੰ ਸਪਸ਼ਟ ਤੌਰ ‘ਤੇ ਪਛਾਣਨ ਅਤੇ ਰਿਕਾਰਡ ਕਰਨ ਦੀ ਸਮਰੱਥਾ ਹੈ। ਇਸ ਟੈਕਨਾਲੋਜੀ ਦੇ ਨਾਲ ਮੇਲਾ ਭੀੜ ਪ੍ਰਬੰਧਨ ਵਿੱਚ ਵਰਤਿਆ ਜਾ ਰਿਹਾ ਹੈ ਕਿ ਜੇਕਰ ਮੇਲੇ ਦੇ ਕਿਸੇ ਵੀ ਹਿੱਸੇ ਵਿੱਚ ਭੀੜ ਨਿਰਧਾਰਤ ਸੀਮਾ ਤੋਂ ਵੱਧ ਜਾਂਦੀ ਹੈ, ਤਾਂ ਏਆਈ ਸਿਸਟਮ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕਰਦਾ ਹੈ। 360 ਡਿਗਰੀ ਮਾਨੀਟਰਿੰਗ (ਪੈਨ-ਟਿਲਟ-ਜ਼ੂਮ) ਕੈਮਰੇ ਮੇਲੇ ਦੇ ਹਰ ਕੋਨੇ ‘ਤੇ 360 ਡਿਗਰੀ ਦ੍ਰਿਸ਼ ਰੱਖ ਰਹੇ ਹਨ ਅਤੇ ਸਮੁੱਚੀ ਕਮਾਂਡ ਤਜਰਬੇਕਾਰ ਹੱਥਾਂ ਵਿੱਚ ਹੈ।

Leave a Reply

Your email address will not be published. Required fields are marked *