ਗੁਰਦੁਆਰਾ ਸਾਹਿਬ ‘ਚ ਦੋ ਲੜਕੀਆਂ ਸਮਲਿੰਗੀ ਦੇ ਵਿਆਹ ਨੂੰ ਲੈ ਕੇ ਗ੍ਰੰਥੀਆਂ ਵਿਰੁੱਧ ਕਾਰਵਾਈ ਲਈ ਸ਼ਿਕਾਇਤ ਦਰਜ


ਬਠਿੰਡਾ: ਬਠਿੰਡਾ ਦੇ ਗੁਰਦੁਆਰਾ ਕਲਗੀਧਰ ਸਾਹਿਬ ‘ਚ ਦੋ ਲੜਕੀਆਂ ਸਮਲਿੰਗੀ ਦੇ ਵਿਆਹ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਇਸ ਮਾਮਲੇ ਵਿੱਚ SGPC ਕਮੇਟੀ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਗਟ ਕੀਤਾ ਹੈ। ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਸਿੱਖ ਜਥੇਬੰਦੀਆਂ ਨੇ ਲੜਕੀਆਂ ਦੇ ਵਿਆਹ ਕਰਵਾਉਣ ਵਾਲੇ ਗ੍ਰੰਥੀਆਂ ਵਿਰੁੱਧ ਕਾਰਵਾਈ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਸਿੱਖ ਜਥੇਬੰਦੀਆਂ ਨੇ ਗ੍ਰੰਥੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਗ੍ਰੰਥੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ।
Rahul Gandhi ਦਾ ਨਵਾਂ ਰੂਪ, ਪਾ ਲਏ ਗੂੜ੍ਹੇ ਲਾਲ ਕੱਪੜੇ, ਵੀਡਿਓ Viral | Manjinder Sirsa | D5 Channel Punjabi
18 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿੱਚ ਦੋ ਲੜਕੀਆਂ ਦਾ ਆਪਸ ਵਿੱਚ ਵਿਆਹ ਹੋਇਆ ਸੀ। ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਗੁੱਸੇ ਵਿਚ ਆ ਗਏ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਹ ਗੁਰਦੁਆਰਾ ਸਾਹਿਬ ਪੁੱਜੇ ਅਤੇ ਦੋਵਾਂ ਗ੍ਰੰਥੀਆਂ ਅਤੇ ਵਿਆਹ ਕਰਵਾਉਣ ਵਾਲੀ ਕਮੇਟੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
CM Mann ਨੇ ਲਿਆ ਵੱਡਾ ਫ਼ੈਸਲਾ, ਵਿਧਾਇਕਾਂ ਦੀ ਲਗਾਈ ਕਲਾਸ, ਪੰਜਾਬ ਦੇ ਲੋਕ ਖੁਸ਼ | D5 Channel Punjabi
ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਗ੍ਰੰਥੀ ਅਜੈਬ ਸਿੰਘ ਅਤੇ ਹਰਦੇਵ ਸਿੰਘ ਨੇ ਵੀ ਮੁਆਫੀ ਮੰਗ ਲਈ ਹੈ। ਦੋਵੇਂ ਗ੍ਰੰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ।  ਇਸ ਵਿਆਹ ਬਾਰੇ ਅਜੈਬ ਸਿੰਘ ਨੇ ਕਿਹਾ ਕਿ ਉਸ ਨੇ ਇਨਕਾਰ ਕਰ ਦਿੱਤਾ ਸੀ ਪਰ ਲੜਕੀ ਦੇ ਪਰਿਵਾਰਕ ਮੈਂਬਰ ਨਹੀਂ ਮੰਨੇ। ਸਿੱਖ ਜਥੇਬੰਦੀ ਅਨੁਸਾਰ ਇਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਵਿਰੁੱਧ ਵੱਡਾ ਪਾਪ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਦੋ ਲੜਕੀਆਂ ਇੱਕ ਦੂਜੇ ਨਾਲ ਵਿਆਹ ਨਹੀਂ ਕਰ ਸਕਦੀਆਂ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
 

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *