ਕੈਨੇਡਾ: ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦਾ ਅੰਤਿਮ ਸੰਸਕਾਰ ਡੈਲਟਾ ਵਿੱਚ ਫਰੇਜ਼ਰ ਨਦੀ ਦੇ ਕੰਢੇ ਸਥਿਤ ਫਾਈਵ ਰਿਵਰਜ਼ ਫਿਊਨਰਲ ਹੋਮ ਵਿੱਚ ਕੀਤਾ ਗਿਆ। ਅੱਜ ਇੱਥੇ ਸਸਕਾਰ ਮੌਕੇ ਬੀ.ਸੀ. ਦੀਆਂ ਗੁਰਦੁਆਰਾ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਅਧਿਕਾਰੀ ਹਾਜ਼ਰ ਸਨ।
ਬੁਲਾਰਿਆਂ ਨੇ ਇਸ ਕਤਲ ਪਿੱਛੇ ਭਾਰਤੀ ਏਜੰਸੀਆਂ ਦੀ ਭੂਮਿਕਾ ਦਾ ਸ਼ੱਕ ਜਤਾਇਆ ਅਤੇ ਇਸ ਦੀ ਪੂਰੀ ਜਾਂਚ ਦੀ ਮੰਗ ਦੁਹਰਾਈ। . ਦੱਸਣਯੋਗ ਹੈ ਕਿ ਸਾਲ 1947 ‘ਚ ਜਨਮੇ ਰਿਪੁਦਮਨ ਸਿੰਘ ਮਲਿਕ 1972 ‘ਚ ਕੈਨੇਡਾ ਆਏ ਸਨ।
ਜ਼ਿਕਰਯੋਗ ਹੈ ਕਿ ਜਾਣਕਾਰੀ ਅਨੁਸਾਰ 14 ਜੁਲਾਈ ਨੂੰ ਅਣਪਛਾਤੇ ਹਮਲਾਵਰਾਂ ਨੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਦਾ ਕਤਲ ਕਰ ਦਿੱਤਾ ਸੀ।
ਲੋਕਾਂ ਵਿੱਚ ਗੁੱਸਾ ਹੈ ਕਿ ਘਟਨਾ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲੀਸ ਅਜੇ ਤੱਕ ਕਾਤਲਾਂ ਦਾ ਸੁਰਾਗ ਨਹੀਂ ਲਗਾ ਸਕੀ ਹੈ।
