ਪਟਿਆਲਾ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਬੇਸਬਾਲ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ

ਪਟਿਆਲਾ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਬੇਸਬਾਲ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ

ਪਟਿਆਲਾ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਬੇਸਬਾਲ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਬੇਸਬਾਲ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ

ਪਟਿਆਲਾ, 9 ਜਨਵਰੀ

ਜੱਸੀ ਢੱਲ ਮੈਮੋਰੀਅਲ ਸਪੋਰਟਸ ਕਲੱਬ ਦੇ ਪ੍ਰਧਾਨ ਹਰੀਸ਼ ਸਿੰਘਾਸਨ ਰਾਵਤ ਨੇ ਦੱਸਿਆ ਕਿ ਤੀਸਰੀ ਜੱਸੀ ਢੱਲ ਯਾਦਗਾਰੀ ਬੇਸਬਾਲ ਚੈਂਪੀਅਨਸ਼ਿਪ ਵਿੱਚ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੁੱਖ ਮਹਿਮਾਨ ਵਜੋਂ ਪੀ.ਐਮ.ਸ਼੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਪਹੁੰਚੇ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਲੀਗ ਮੈਚਾਂ ਵਿੱਚ ਪੰਜਾਬ ਵਾਰੀਅਰਜ਼ ਦੀ ਟੀਮ ਨੇ ਫਰੀਦਾਬਾਦ ਬੇਸਬਾਲ ਕਲੱਬ ਹਰਿਆਣਾ ਨੂੰ, ਜੱਸੀ ਢੱਲ ਮੈਮੋਰੀਅਲ ਸਪੋਰਟਸ ਕਲੱਬ ਦੀ ਟੀਮ ਨੇ ਦੂਨ ਸਟਰਾਈਕਰਜ਼ ਕਲੱਬ ਉਤਰਾਖੰਡ ਨੂੰ, ਦਿੱਲੀ ਰਾਇਲਜ਼ ਨੇ ਇੰਦੌਰ ਬਾਸੇਵਾਲ ਕਲੱਬ ਨੂੰ ਅਤੇ ਮਿਸ਼ਨ ਕਲੱਬ ਚੰਡੀਗੜ੍ਹ ਨੇ ਕੈਪਸ ਕਲੱਬ ਰਾਜਸਥਾਨ ਨੂੰ ਹਰਾਇਆ। ਇਸ ਮੌਕੇ ਬੇਸਬਾਲ ਫੈਡਰੇਸ਼ਨ ਆਫ ਇੰਡੀਆ ਦੇ ਸਕੱਤਰ ਅਰਵਿੰਦ ਕੁਮਾਰ, ਕੁਲਵਿੰਦਰ ਸਿੰਘ ਢੱਲ ਚੇਅਰਮੈਨ, ਬਿਕਰਮ ਠਾਕੁਰ. ਸਕੱਤਰ, ਅਸ਼ਵਨੀ ਕੁਮਾਰ ਆਸੂ ਖਜ਼ਾਨਚੀ, ਪ੍ਰਿੰਸੀਪਲ ਵਿਕਾਸ ਕੁਮਾਰ, ਲਵ ਰਿਸ਼ੀ ਇੰਟਰਨੈਸ਼ਨਲ ਸਾਫਟਬਾਲ ਖਿਡਾਰੀ, ਸ਼ਸ਼ੀਮਾਨ, ਬੂਟਾ ਸਿੰਘ ਸੁਤਰਾਣਾ, ਡਾ: ਆਸਾ ਸਿੰਘ, ਯਸ਼ਦੀਪ ਸਿੰਘ ਵਾਲੀਆ, ਆਦਰਸ਼ ਬਾਂਸਲ, ਅਖਿਲ ਬਜਾਜ, ਰਮਾ ਨਾਭਾ, ਮਨੀਸ਼ ਕੁਮਾਰ, ਗੁਰਜੀਤ ਸਿੰਘ, ਮੋਹਨ ਰਾਵਤ, ਅਕਾਸ਼ਦੀਪ ਚੰਨਾ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *