V


ਗੋਆ ਦੀ ਕੋਲਵਾਲ ਸੈਂਟਰਲ ਜੇਲ੍ਹ ਵਿੱਚ ਕੈਦੀਆਂ ਵੱਲੋਂ ਦੁਸਹਿਰਾ ਮਨਾਉਂਦੇ ਹੋਏ ਰਾਵਣ ਦਾ ਪੁਤਲਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਦੀਆਂ ਵੱਲੋਂ ਰਾਵਣ ਦਾ ਪੁਤਲਾ ਸਾੜਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਚਾਰ ਜੇਲ੍ਹ ਅਧਿਕਾਰੀਆਂ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਜੇਲ੍ਹਾਂ ਦੇ ਇੰਸਪੈਕਟਰ ਜਨਰਲ ਓਮਵੀਰ ਸਿੰਘ ਨੇ ਸ਼ੁੱਕਰਵਾਰ ਨੂੰ ਉੱਤਰੀ ਗੋਆ ਦੀ ਕੋਲਵਾਲ ਦੀ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਸਹਾਇਕ ਸੁਪਰਡੈਂਟ ਚੰਦਰਕਾਂਤ ਹਰੀਜਨ, ਜੇਲ੍ਹਰ ਮਹੇਸ਼ ਫਦਤੇ ਅਤੇ ਅਨਿਲ ਗਾਓਂਕਰ ਅਤੇ ਸਹਾਇਕ ਜੇਲ੍ਹਰ ਰਾਮਨਾਥ ਗੌੜੇ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ।

ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਕੁਝ ਵੀਡੀਓ ਤੋਂ ਬਾਅਦ ਕੀਤੀ ਗਈ ਹੈ, ਜਿਸ ‘ਚ ਕੈਦੀ ਦੁਸਹਿਰੇ ਦੀ ਪੂਰਵ ਸੰਧਿਆ ‘ਤੇ ਜੇਲ ‘ਚ ਪਟਾਕਿਆਂ ਨਾਲ ਰਾਵਣ ਦਾ ਪੁਤਲਾ ਫੂਕਦੇ ਦੇਖੇ ਜਾ ਸਕਦੇ ਹਨ। ਦੁਸਹਿਰੇ ਦੇ ਤਿਉਹਾਰ ਦੌਰਾਨ ਦੇਸ਼ ਭਰ ਵਿੱਚ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ। ਇਸ ਸਾਲ ਦੁਸਹਿਰਾ 24 ਅਕਤੂਬਰ ਨੂੰ ਮਨਾਇਆ ਗਿਆ।
ਇਕ ਸੀਨੀਅਰ ਜੇਲ ਅਧਿਕਾਰੀ ਮੁਤਾਬਕ, ‘ਮੁਅੱਤਲੀ ਦੇ ਹੁਕਮ ‘ਚ ਕਿਹਾ ਗਿਆ ਹੈ ਕਿ ਜੇਲ ਅਧਿਕਾਰੀਆਂ ਨੂੰ ਜਵਾਬ ਦੇਣਾ ਹੋਵੇਗਾ ਕਿ ਕੈਦੀਆਂ ਨੂੰ ਬਿਨਾਂ ਅਗਾਊਂ ਇਜਾਜ਼ਤ ਦੇ ਪੁਤਲਾ ਫੂਕਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਕਿਵੇਂ ਆਉਣ ਦਿੱਤੇ ਗਏ।

The post V appeared first on D5 News.

Leave a Reply

Your email address will not be published. Required fields are marked *