ਸਿੱਧੂ ਮੂਸੇਵਾਲੇ ਦਾ ਗੀਤ “SYL” ਕੱਲ੍ਹ ਆਇਆ ਸਾਹਮਣੇ, ਕਰੀਬ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਇਹ ਗੀਤ ਮਿਊਜ਼ਿਕ ਕੈਟਾਗਰੀ ‘ਚ ਪਹਿਲੇ ਨੰਬਰ ‘ਤੇ ਹੈ।
ਸਿੱਧੂ ਮੂਸੇਵਾਲੇ ਦੇ ਗੀਤ ਦੇ ਸ਼ੁਰੂ ਵਿੱਚ ਹਿੰਦੀ ਵਿੱਚ ਇੱਕ ਆਵਾਜ਼ ਸੁਣਾਈ ਦਿੰਦੀ ਹੈ ਕਿ,
ਪੰਜਾਬ ਵਿੱਚ ਸਾਡੀ ਸਰਕਾਰ ਆ ਗਈ ਹੈ ਅਤੇ 2024 ਵਿੱਚ ਹਰਿਆਣਾ ਵਿੱਚ ਸਾਡੀ ਸਰਕਾਰ ਆ ਰਹੀ ਹੈ
ਕਿ 2025 ਤੱਕ ਹਰਿਆਣੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੇਗਾ, ਇਹ ਸਾਡਾ ਵਾਅਦਾ ਨਹੀਂ, ਗਾਰੰਟੀ ਹੈ। “
ਇਹ ਸ਼ਬਦ ਹਨ ਹਰਿਆਣਾ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਦੇ।
ਮੀਡੀਆ ਰਿਪੋਰਟਾਂ ਅਨੁਸਾਰ ਅਪ੍ਰੈਲ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਹਰਿਆਣਾ ਵਿੱਚ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਯਮੁਨਾ ਅਤੇ ਸਤਲੁਜ ਨੂੰ ਜੋੜਨ ਵਾਲੀ ਨਹਿਰ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ ਅਤੇ ਉਸ ਨਹਿਰ ਦਾ ਪਾਣੀ ਹਰਿਆਣੇ ਦੇ ਹਰ ਖੇਤ ਵਿੱਚ ਪਹੁੰਚੇਗਾ।

