ਚੰਡੀਗੜ੍ਹ ਪੀਜੀਆਈ ਵਿੱਚ ਇੱਕ ਔਰਤ ਨੂੰ ਫਰਜ਼ੀ ਸਟਾਫ਼ ਦੱਸ ਕੇ ਟੀਕਾ ਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਕਾ ਲਗਾਉਣ ਵਾਲੀ ਔਰਤ ਦੀ ਪਛਾਣ ਜਸਪ੍ਰੀਤ ਕੌਰ ਵਾਸੀ ਸੰਗਰੂਰ ਵਜੋਂ ਹੋਈ ਹੈ। ਉਹ ਪਟਿਆਲਾ ਵਿੱਚ ਕੇਅਰਟੇਕਰ ਵਜੋਂ ਕੰਮ ਕਰਦੀ ਸੀ। ਪੁਲਿਸ ਨੇ ਉਸ ਨੂੰ ਸੰਗਰੂਰ ਤੋਂ ਹੀ ਗ੍ਰਿਫ਼ਤਾਰ ਕੀਤਾ ਹੈ।
ਰਾਜਪੁਰਾ ਦੀ ਰਹਿਣ ਵਾਲੀ ਮਹਿਲਾ ਮਰੀਜ਼ ਦੇ ਭਰਾ ਜਸਮੀਤ ਸਿੰਘ ਨੇ ਜਸਪ੍ਰੀਤ ਕੌਰ ਨੂੰ ਟੀਕਾ ਲਗਾਉਣ ਲਈ ਪੈਸੇ ਦੇ ਕੇ ਭੇਜਿਆ ਸੀ। ਉਸ ਨੇ ਇਹ ਟੀਕੇ ਆਪਣੇ ਸਾਥੀ ਬੂਟਾ ਸਿੰਘ ਵਾਸੀ ਰਾਜਪੁਰਾ ਅਤੇ ਮਨਦੀਪ ਸਿੰਘ ਵਾਸੀ ਪਟਿਆਲਾ ਤੋਂ ਖਰੀਦੇ ਸਨ। ਦੋਵਾਂ ਨੇ ਇਹ ਟੀਕੇ ਰਾਜਪੁਰਾ ਦੇ ਹਸਪਤਾਲ ਵਿੱਚ ਕੰਮ ਕਰਦੇ ਆਪਣੇ ਇੱਕ ਸਾਥੀ ਤੋਂ ਲਏ ਸਨ।
ਪੀੜਤ ਲੜਕੀ ਹਰਮੀਤ ਕੌਰ ਦੇ ਪਤੀ ਗੁਰਵਿੰਦਰ ਨੇ ਪਤਨੀ ਦੇ ਪਰਿਵਾਰ ਵਾਲਿਆਂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਸ਼ੱਕ ਜਤਾਇਆ ਸੀ। ਜੋ ਕਿ ਪ੍ਰੇਮ ਵਿਆਹ ਤੋਂ ਨਾਰਾਜ਼ ਸਨ, ਜੋ ਕਿ ਸੱਚ ਸਾਬਤ ਹੋਇਆ ਹੈ।
ਇਸ ਬਾਰੇ ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਨੇ ਹਰਮੀਤ ਕੌਰ ਲੜਕੀ ਦੇ ਭਰਾ ਜਸਮੀਤ ਸਿੰਘ, 2 ਲੜਕਿਆਂ ਨੂੰ ਟੀਕਾ ਲਗਵਾਉਣ ਵਾਲੀ ਲੜਕੀ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ। ਕਿ ਉਨ੍ਹਾਂ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਸੀ, ਜਿਸ ਵਿੱਚ ਲੜਕੀ ਦੀ ਦੇਖਭਾਲ ਕਰਨ ਦਾ ਕੰਮ ਕਰਦੀ ਸੀ, ਜਿਸ ਕਾਰਨ ਉਹ ਟੀਕਾ ਲਾਉਣਾ ਜਾਣਦੀ ਸੀ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
