Patiala News: ਗੋਇਲ ਦੇ ਚੈਰੀਟੇਬਲ ਟਰੱਸਟ ਵੱਲੋਂ ਅੰਗ ਅਤੇ ਅੱਖਾਂ ਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਮੁਹਿੰਮ

Patiala News: ਗੋਇਲ ਦੇ ਚੈਰੀਟੇਬਲ ਟਰੱਸਟ ਵੱਲੋਂ ਅੰਗ ਅਤੇ ਅੱਖਾਂ ਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਮੁਹਿੰਮ

Patiala News: ਗੋਇਲ ਦੇ ਚੈਰੀਟੇਬਲ ਟਰੱਸਟ ਵੱਲੋਂ ਅੰਗ ਅਤੇ ਅੱਖਾਂ ਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਮੁਹਿੰਮ

ਪਟਿਆਲਾ 25 ਅਪ੍ਰੈਲ:

ਗੋਇਲਜ਼ ਚੈਰੀਟੇਬਲ ਫਾਊਂਡੇਸ਼ਨ ਟਰੱਸਟ (ਰਜਿਸਟਰਡ) ਨੇ ਭਾਰਤ ਵਿਕਾਸ ਪ੍ਰੀਸ਼ਦ ਅਤੇ ਅਗਰਵਾਲ ਸਮਾਜ ਸਭਾ ਦੇ ਸਹਿਯੋਗ ਨਾਲ ਮਨੀਪਾਲ ਹਸਪਤਾਲ, ਪਟਿਆਲਾ ਵਿਖੇ ਸਰੀਰ, ਅੰਗ ਅਤੇ ਅੱਖਾਂ ਦਾਨ ਬਾਰੇ ਜਾਗਰੂਕਤਾ ਫੈਲਾਉਣ ਲਈ ਤੀਜਾ ਇੰਟਰਐਕਟਿਵ ਸੈਮੀਨਾਰ ਕਰਵਾਇਆ।

ਇਸ ਸਮਾਗਮ ਵਿੱਚ ਮਨੀਪਾਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵਿੱਚ ਡਾ. ਸੰਦੀਪ ਚੰਬਾ, ਡਾ: ਯੋਗੇਸ਼ ਗਰਗ, ਡਾ: ਨਿਤਿਨ ਗੁਪਤਾ, ਡਾ: ਰਾਜਨ ਸਿੰਗਲਾ, ਮੁਖੀ, ਅੰਗ ਵਿਗਿਆਨ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਅੱਖਾਂ ਦੇ ਬੈਂਕ ਦੇ ਡਾਕਟਰ, ਸ੍ਰੀ ਸੰਜੇ ਰਾਏ, ਸ੍ਰੀ ਪ੍ਰਦੀਪ ਸ਼ਰਮਾ (ਡਿਪਟੀ ਮੈਨੇਜਰ) ਅਤੇ ਸ੍ਰੀ ਹਿਤੇਸ਼ ਗੋਇਲ (ਕਾਰਪੋਰੇਟ ਐਗਜ਼ੀਕਿਊਟਿਵ) ਨੇ ਭਾਗ ਲਿਆ।

ਟਰੱਸਟ ਦੇ ਪ੍ਰਧਾਨ ਸ੍ਰੀ ਪਵਨ ਗੋਇਲ ਨੇ ਸਰੀਰ, ਅੰਗ ਅਤੇ ਅੱਖਾਂ ਦਾਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਦਾਨੀ ਅੱਠ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ ਅਤੇ ਕੁਝ ਅੰਗ ਜੀਵਨ ਭਰ ਵੀ ਦਾਨ ਕੀਤੇ ਜਾ ਸਕਦੇ ਹਨ।

ਸੈਮੀਨਾਰ ਦੌਰਾਨ ਜਾਗਰੂਕਤਾ ਵਧਾਉਣ ਲਈ ਕਈ ਸੁਝਾਅ ਵੀ ਦਿੱਤੇ ਗਏ, ਜਿਵੇਂ ਕਿ ਹਸਪਤਾਲਾਂ ਵਿੱਚ ਫਲੈਕਸ ਲਗਾਉਣਾ, ਦਾਨ ਕਾਰਡ ਜਾਰੀ ਕਰਨਾ ਅਤੇ ਸਮਾਜਿਕ ਸਮਾਗਮਾਂ ਵਿੱਚ ਅਪੀਲ ਕਰਨਾ।

ਇਸ ਮੌਕੇ 9 ਵਿਅਕਤੀਆਂ ਨੇ ਮਰਨ ਉਪਰੰਤ ਸਰੀਰ ਦਾਨ ਕਰਨ ਅਤੇ 8 ਵਿਅਕਤੀਆਂ ਨੇ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟਾਈ। ਟਰੱਸਟ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਨਵਤਾਵਾਦੀ ਮੁਹਿੰਮ ਦਾ ਵਿਆਪਕ ਪ੍ਰਚਾਰ ਕਰਨ।

Leave a Reply

Your email address will not be published. Required fields are marked *