Patiala News: Sports Homeland Punjab-2026: ਰਾਜ ਪੱਧਰੀ ਖੋ-ਖੋ, ਕਬੱਡੀ ਅਤੇ ਜਿਮਨਾਸਟਿਕ ਮੁਕਾਬਲੇ ਪਟਿਆਲਾ ਵਿੱਚ ਜਾਰੀ,
ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ*
ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੋਲੋ ਗਰਾਊਂਡ ਪਟਿਆਲਾ ਦੇ ਜਿਮਨੇਜ਼ੀਅਮ ਹਾਲ ਵਿੱਚ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਡਾ: ਗੁਰਦੀਪ ਕੌਰ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮੇਂ ਡੀ.ਐਸ.ਪੀ ਪਰਮਜੀਤ ਕੌਰ, ਸਬ-ਇੰਸਪੈਕਟਰ ਜਸ਼ਨਦੀਪ ਕੌਰ, ਸਬ-ਇੰਸਪੈਕਟਰ ਮੀਨਾਕਸ਼ੀ, ਮੁੱਖ ਕੋਚ ਸਮ੍ਰਿਤੀ ਸ਼ਰਮਾ ਅਤੇ ਸਬ-ਇੰਸਪੈਕਟਰ ਪਰਭਜੋਤ ਬਾਜਵਾ ਹਾਜ਼ਰ ਸਨ।
ਖੋ-ਖੋ ਖੇਡ ਵਿੱਚ ਲੜਕਿਆਂ ਦੇ ਉਮਰ ਵਰਗ ਅੰਡਰ-17 ਵਿੱਚ ਸੰਗਰੂਰ ਦੀ ਟੀਮ ਨੇ ਫਾਜ਼ਿਲਕਾ ਦੀ ਟੀਮ ਨੂੰ 6 ਅੰਕਾਂ ਨਾਲ ਅਤੇ ਪਟਿਆਲਾ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 8 ਅੰਕਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਅੰਡਰ-17 ਲੜਕੀਆਂ ਦੇ ਮੈਚਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 7 ਅੰਕਾਂ ਨਾਲ ਅਤੇ ਪਟਿਆਲਾ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 8 ਅੰਕਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਦੇ ਮੈਚ ਵਿੱਚ ਪਟਿਆਲਾ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 11 ਅੰਕਾਂ ਨਾਲ ਹਰਾਇਆ। ਅੰਡਰ-14 ਲੜਕਿਆਂ ਵਿੱਚ ਜਲੰਧਰ ਦੀ ਟੀਮ ਨੇ ਮੋਗਾ ਦੀ ਟੀਮ ਨੂੰ 2 ਅੰਕਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।
ਅੰਡਰ-17 ਲੜਕੀਆਂ ਦੀ ਕਬੱਡੀ ਵਿੱਚ ਪਟਿਆਲਾ ਦੀ ਟੀਮ ਨੇ ਰੋਪੜ ਦੀ ਟੀਮ ਨੂੰ 12-2 ਦੇ ਫਰਕ ਨਾਲ ਹਰਾਇਆ। ਬਠਿੰਡਾ ਦੀ ਟੀਮ ਨੂੰ ਮੋਗਾ ਦੀ ਟੀਮ ਨੇ 29-13 ਦੇ ਫਰਕ ਨਾਲ ਅਤੇ ਫਰੀਦਕੋਟ ਨੇ ਫਿਰੋਜ਼ਪੁਰ ਦੀ ਟੀਮ ਨੂੰ 33-16 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿੱਚ ਪਟਿਆਲਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 41-25 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਫਰਦੀਕੋਟ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 25-18 ਦੇ ਫਰਕ ਨਾਲ ਹਰਾਇਆ। ਬਠਿੰਡਾ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 26-14 ਦੇ ਫਰਕ ਨਾਲ ਅਤੇ ਸੰਗਰੂਰ ਦੀ ਟੀਮ ਨੇ ਤਰਨਤਾਰਨ ਦੀ ਟੀਮ ਨੂੰ 21-02 ਦੇ ਫਰਕ ਨਾਲ ਹਰਾਇਆ।
ਰਿਦਮਿਕ ਜਿਮਨਾਸਟਿਕ ਅੰਡਰ-14 ਲੜਕੀਆਂ ਵਿੱਚ ਅੰਮ੍ਰਿਤਸਰ ਦੀ ਟੀਮ ਪਹਿਲੇ, ਪਟਿਆਲਾ ਦੀ ਟੀਮ ਦੂਜੇ ਅਤੇ ਐਸਏਐਸ ਨਗਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਹੂਪ ਮੁਕਾਬਲੇ ਵਿੱਚ ਅੰਮ੍ਰਿਤਸਰ ਦੀ ਦ੍ਰਿਸ਼ਟੀ ਦੇਵੀ ਪਹਿਲੇ, ਪਟਿਆਲਾ ਦੀ ਜੰਨਤ ਵਰਮਾ ਦੂਜੇ, ਅੰਮ੍ਰਿਤਸਰ ਦੀ ਜਪਜੀ ਕੌਰ ਤੀਜੇ ਅਤੇ ਲੁਧਿਆਣਾ ਦੀ ਸੁਖਮਨੀ ਕੌਰ ਤੀਜੇ ਸਥਾਨ ’ਤੇ ਰਹੀ। ਈਵੈਂਟ ਬਾਲ ਵਿੱਚ ਅੰਮ੍ਰਿਤਸਰ ਦੀ ਨਵਿਕਾ ਸ਼ਰਮਾ ਪਹਿਲੇ, ਪਟਿਆਲਾ ਦੀ ਹਰਗੁਣ ਦੂਜੇ, ਅੰਮ੍ਰਿਤਸਰ ਦੀ ਸ਼ਰਨਜੀਤ ਕੌਰ ਤੀਜੇ ਅਤੇ ਐਸਏਐਸ ਨਗਰ ਦੀ ਸੁਖਮਨ ਕੌਰ ਤੀਜੇ ਸਥਾਨ ’ਤੇ ਰਹੀ। ਈਵੈਂਟ ਕਲੱਬਾਂ ਵਿੱਚ ਅੰਮ੍ਰਿਤਸਰ ਦੀ ਤਾਨੀਆ ਨੇ ਪਹਿਲਾ, ਅੰਮ੍ਰਿਤਸਰ ਦੀ ਸਮਾਇਰਾ ਸਹਿਗਲ ਨੇ ਦੂਜਾ, ਸ੍ਰੀ ਮੁਕਤਸਰ ਸਾਹਿਬ ਦੀ ਸਮਦਰਸ਼ੀ ਨੇ ਤੀਜਾ ਅਤੇ ਪਟਿਆਲਾ ਦੀ ਸੋਨਾਕਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਰਿਬਨ ਮੁਕਾਬਲੇ ਵਿੱਚ ਅੰਮ੍ਰਿਤਸਰ ਦੀ ਤਰਨਾ ਭਾਰਦਵਾਜ ਨੇ ਪਹਿਲਾ, ਪਟਿਆਲਾ ਦੀ ਨਿਸ਼ਠਾ ਨੇ ਦੂਜਾ, ਅੰਮ੍ਰਿਤਸਰ ਦੀ ਅਨਹਦਪ੍ਰੀਤ ਕੌਰ ਨੇ ਤੀਜਾ ਅਤੇ ਐਸਏਐਸ ਨਗਰ ਦੀ ਅਨੰਨਿਆ ਨੇ ਤੀਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ।
