Patiala News: ਸਰਕਾਰੀ ਐਲੀਮੈਂਟਰੀ ਸਕੂਲ ਜਾਤੀਵਾਲ ਵਿਖੇ ਕਮਰੇ ਦਾ ਉਦਘਾਟਨ ਸ

Patiala News: ਸਰਕਾਰੀ ਐਲੀਮੈਂਟਰੀ ਸਕੂਲ ਜਾਤੀਵਾਲ ਵਿਖੇ ਕਮਰੇ ਦਾ ਉਦਘਾਟਨ ਸ

Patiala News: ਸਰਕਾਰੀ ਐਲੀਮੈਂਟਰੀ ਸਕੂਲ ਜਾਤੀਵਾਲ ਵਿਖੇ ਕਮਰੇ ਦਾ ਉਦਘਾਟਨ ਸ

*ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਚੁੱਕੇ ਗਏ ਇਨਕਲਾਬੀ ਕਦਮ-ਦੇਵ ਮਾਨ*

ਭਾਦਸੋਂ, 16 ਅਪ੍ਰੈਲ:

ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਜਾਤੀਵਾਲ ਬਲਾਕ ਭਾਦਸੋਂ-2 ਦਾ ਉਦਘਾਟਨ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕੀਤਾ |

ਇਸ ਦੌਰਾਨ ਉਨ੍ਹਾਂ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਕੰਮਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੋਰ ਵੀ ਕਈ ਕੰਮ ਕੀਤੇ ਗਏ ਹਨ। ਇਸ ਸਮੇਂ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ।

ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਕੁਮਾਰ ਡਕੌਂਦਾ ਨੇ ਨਿਭਾਈ। ਅੰਤ ਵਿੱਚ ਸੀ.ਐਚ.ਟੀ ਸਤਨਾਮ ਸਿੰਘ ਨੇ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਖਹਿਰਾ, ਬਲਾਕ ਸੰਮਤੀ ਨਾਭਾ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਕੱਲਰਮਾਜਰੀ, ਮਾਸਟਰ ਅਮਰੀਕ ਸਿੰਘ, ਸੀ.ਐਚ.ਟੀ ਗੁਰਪ੍ਰੀਤ ਸਿੰਘ ਪੰਧੇਰ, ਜਸਪਾਲ ਸਿੰਘ ਚਹਿਲ, ਜਸਪ੍ਰੀਤ ਸਿੰਘ ਗੋਬਿੰਦਪੁਰਾ, ਹਰਦੀਪ ਸਿੰਘ ਬੀ.ਐਸ.ਓ., ਜੀਵਨ ਚੰਦ, ਹਰਿੰਦਰ ਸਿੰਘ ਸੋਹੀ, ਅਵਤਾਰ ਸਿੰਘ, ਮਲਕੀ ਸਿੰਘ, ਜਸਪਾਲ ਸਿੰਘ, ਜਸਪਾਲ ਸਿੰਘ, ਸ. ਅਮਰੀਕ ਸਿੰਘ, ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਸੁਖਚੈਨ ਸਿੰਘ, ਕਾਕਾ ਸਿੰਘ, ਪਿਆਰਾ ਸਿੰਘ, ਲਖਵਿੰਦਰ ਸਿੰਘ, ਰਾਜੀਵ ਸ਼ਰਮਾ, ਭੁਪਿੰਦਰ ਕੌਰ, ਜਗਵਿੰਦਰ ਸਿੰਘ, ਗੁਰਪ੍ਰਕਾਸ਼ ਸਿੰਘ, ਪਿੰਡ ਦੇ ਬਜ਼ੁਰਗ, ਮਾਪੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *