ਕਾਂਗਰਸ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਜੋ ਕਿ ਪਟਿਆਲਾ ਦੇ ਮੇਅਰ ਬਿੱਟੂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੀਟਿੰਗ ਕਰਨ ਲਈ ਰਵਾਨਾ ਹੋ ਗਈ ਹੈ । ਦੱਸਿਆ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਦਾ ਸਮਾਂ 5 ਵਜੇ ਸ਼ਾਮ ਦਾ ਲਿਆ ਗਿਆ ਹੈ ।
ਪਟਿਆਲਾ
ਸ਼ਹਿਰ ਦੇ ਕਾਂਗਰਸੀ ਕੌਸਲਰਾਂ ਵਲੋਂ ਸਿਆਸੀ ਮੈਰਾਥਨ ਜਾਰੀ
ਸਵੇਰ ਤੋਂ ਸਿਸਵਾਂ ਫਾਰਮ ਚ ਹੋਰ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ
ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲਣ ਪੁੱਜੇ
ਕੌਸਲਰਾਂ ਦੀ ਅਗਵਾਈ ਕਰ ਰਹੇ ਨੇ ਮਹਾਰਾਣੀ ਪਰਨੀਤ ਕੌਰ
CM ਚੰਨੀ ਨੂੰ ਜਿਲ੍ਹੇ ਦੇ ਇਕ ਕਾਂਗਰਸੀ ਵਿਧਾਇਕ ਦੀ ਸ਼ਿਕਾਇਤ ਕਰ ਸਕਦੇ ਨੇ ਪਰਨੀਤ ਕੌਰ
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੇਅਰ ਬਿੱਟੂ ਵਿਰੁਧ ਕੌਂਸਲਰਾਂ ਦੀ ਬਗ਼ਾਵਤ ਉੱਠੀ ਹੋਈ ਹੈ ਅਤੇ ਉਨ੍ਹਾਂ ਨੂੰ ਬਦਲਣ ਲਈ ਰੋਜ਼ਾਨਾ ਕੌਂਸਲਰਾਂ ਦਾ ਜੋੜ ਤੋੜ ਚੱਲ ਰਿਹਾ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਬਾਗੀ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਹਨ । ਪਰ ਅਜੇ ਤੱਕ ਉਨ੍ਹਾਂ ਦੀ ਮੈਂਬਰ ਪਾਰਲੀਮੈਂਟ ਪਤਨੀ ਪਰਨੀਤ ਕੌਰ ਨੇ ਪੱਤੇ ਨਹੀਂ ਖੋਲ੍ਹੇ ਕੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜਾਣਗੇ ਜਾਂ ਫਿਰ ਕਾਂਗਰਸ ਵਿੱਚ ਰਹਿਣਗੇ ।
