ਗੋਲਡੀ ਬਰਾੜ ਤੋਂ ਬਾਅਦ ਹੁਣ ਪਾਕਿਸਤਾਨ ‘ਚ ਬੈਠੇ ਇਸ ਗੈਂਗਸਟਰ ਦੀ ਗ੍ਰਿਫਤਾਰੀ ਲਈ ਭੇਜਿਆ ਜਾਵੇਗਾ ਰੈੱਡ ਕਾਰਨਰ ਨੋਟਿਸ – Punjabi News Portal

ਗੋਲਡੀ ਬਰਾੜ ਤੋਂ ਬਾਅਦ ਹੁਣ ਪਾਕਿਸਤਾਨ ‘ਚ ਬੈਠੇ ਇਸ ਗੈਂਗਸਟਰ ਦੀ ਗ੍ਰਿਫਤਾਰੀ ਲਈ ਭੇਜਿਆ ਜਾਵੇਗਾ ਰੈੱਡ ਕਾਰਨਰ ਨੋਟਿਸ – Punjabi News Portal


ਗੈਂਗਸਟਰ ਹਰਵਿੰਦਰ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇਗਾ। ਪੰਜਾਬ ਪੁਲਿਸ ਨੇ ਆਪਣੀ ਸਿਫ਼ਾਰਸ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਭੇਜ ਦਿੱਤੀ ਹੈ। ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ਹੈ। ਉਥੋਂ ਉਹ ਹਥਿਆਰ ਪੰਜਾਬ ਭੇਜ ਰਿਹਾ ਹੈ ਅਤੇ ਪੁਲਿਸ ਤੇ ਫੌਜ ਦੀਆਂ ਸੁਰੱਖਿਆ ਚੌਕੀਆਂ ‘ਤੇ ਹਮਲੇ ਕਰ ਰਿਹਾ ਹੈ।

ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਖੁਫੀਆ ਵਿੰਗ ‘ਤੇ ਹਾਲ ਹੀ ‘ਚ ਹੋਏ ਰਾਕੇਟ ਹਮਲੇ ‘ਚ ਰਿੰਦਾ ਦਾ ਨਾਂ ਸਾਹਮਣੇ ਆਇਆ ਸੀ। ਉਹ ਪੰਜਾਬ ਪੁਲਿਸ ਦੀਆਂ ਫਾਈਲਾਂ ਵਿੱਚ ਮੋਸਟ ਵਾਂਟੇਡ ਦੇ ਰੂਪ ਵਿੱਚ ਦਰਜ ਹੈ। ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਰਾਹੀਂ ਰਿੰਦਾ ਦੀ ਹਵਾਲਗੀ ਲਈ ਯਤਨ ਕੀਤੇ ਜਾਣਗੇ।

ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ਹੈ। ਉਥੇ ਉਸ ਨੂੰ ਪਾਕਿਸਤਾਨ ਦੀ ਆਈ.ਐੱਸ.ਆਈ. ਦੀ ਹਮਾਇਤ ਹਾਸਲ ਹੈ। ਉਹ ਭਾਰਤ ਵਿੱਚ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਦੀ ਤਸਕਰੀ ਕਰ ਰਿਹਾ ਹੈ। ਉਸਨੇ ਪੰਜਾਬ ਵਿੱਚ ਕਈ ਅੱਤਵਾਦੀ ਮਾਡਿਊਲ ਤਿਆਰ ਕੀਤੇ ਹਨ। ਜਿਸ ਰਾਹੀਂ ਉਹ ਧਮਾਕੇ ਕਰ ਰਿਹਾ ਹੈ।

ਹਰਵਿੰਦਰ ਰਿੰਦਾ ਨੇ ਹਾਲ ਹੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਉਹ ਨਵਾਂਸ਼ਹਿਰ, ਆਨੰਦਪੁਰ ਸਾਹਿਬ ਵਿੱਚ ਸੀਆਈਏ ਦਫ਼ਤਰ ਅਤੇ ਪੁਲੀਸ ਚੌਕੀ ਕਾਹਲਵਾਂ ’ਤੇ ਆਈਈਡੀ ਹਮਲੇ ਕਰ ਚੁੱਕਾ ਹੈ।




Leave a Reply

Your email address will not be published. Required fields are marked *