ਜਸਟਿਸ ਯਾਹੀਆ ਅਫਰੀਦੀ ਨੇ ਸ਼ਨੀਵਾਰ ਨੂੰ ਉੱਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ‘ਚ ਇਕ ਸਮਾਰੋਹ ‘ਚ ਪਾਕਿਸਤਾਨ ਦੇ 30ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸੇਵਾਮੁਕਤ ਹੋਏ ਕਾਜ਼ੀ ਫੈਜ਼ ਈਸਾ ਦੀ ਥਾਂ ਲਈ।
ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਨਵੇਂ ਚੀਫ਼ ਜਸਟਿਸ ਨੂੰ ਸਹੁੰ ਚੁਕਾਈ।
ਸਮਾਗਮ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਕੈਬਨਿਟ ਮੰਤਰੀਆਂ ਨੇ ਸ਼ਿਰਕਤ ਕੀਤੀ। ਜਸਟਿਸ ਅਫਰੀਦੀ ਨੂੰ ਹਾਲ ਹੀ ਵਿੱਚ ਅਪਣਾਏ ਗਏ 26ਵੇਂ ਸੰਵਿਧਾਨਕ ਸੋਧ ਤੋਂ ਬਾਅਦ ਗਠਿਤ ਇੱਕ ਵਿਸ਼ੇਸ਼ ਸੰਸਦੀ ਕਮੇਟੀ (ਐਸਪੀਸੀ) ਦੁਆਰਾ ਚੀਫ਼ ਜਸਟਿਸ ਵਜੋਂ ਨਾਮਜ਼ਦ ਕੀਤਾ ਗਿਆ ਸੀ, ਜਿਸ ਨੇ ਨਿਆਂਪਾਲਿਕਾ ਵਿੱਚ ਕਈ ਬਦਲਾਅ ਕੀਤੇ ਸਨ।
ਇਮਰਾਨ ਦੇ ਜੇਲ੍ਹ ‘ਚ ਮਿਲਣ ‘ਤੇ ਲੱਗੀ ਪਾਬੰਦੀ ਹਟਾਈ ਗਈ ਹੈ
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਰਾਵਲਪਿੰਡੀ ਜੇਲ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਲਾਕਾਤਾਂ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਇਹ ਪਾਬੰਦੀ ‘ਸੁਰੱਖਿਆ ਚਿੰਤਾਵਾਂ’ ਕਾਰਨ 4 ਅਕਤੂਬਰ ਨੂੰ ਲਗਾਈ ਗਈ ਸੀ |
