ਜਥੇਦਾਰ – ਪੰਜਾਬੀ ਨਿਊਜ਼ ਪੋਰਟਲ – ਪ੍ਰੋ ਪੰਜਾਬ ਟੀ.ਵੀ

ਜਥੇਦਾਰ – ਪੰਜਾਬੀ ਨਿਊਜ਼ ਪੋਰਟਲ – ਪ੍ਰੋ ਪੰਜਾਬ ਟੀ.ਵੀ


ਮਾਨ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਦੇ ਫੈਸਲੇ ‘ਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਸ ਨੇ ਅੱਜ ਕਿਹਾ, “ਮੈਂ ਪੰਜਾਬ ਪੁਲਿਸ ਵੱਲੋਂ ਮੈਨੂੰ ਦਿੱਤੀ ਗਈ ਪੂਰੀ ਸੁਰੱਖਿਆ ਵਾਪਸ ਕਰ ਰਿਹਾ ਹਾਂ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ ਦੀ ਲੋੜ ਨਹੀਂ ਹੈ। ਸਾਡੀ ਸੁਰੱਖਿਆ ਲਈ ਖਾਲਸਾ ਪੰਥ ਦੇ ਸਿੱਖ ਨੌਜਵਾਨ ਹੀ ਕਾਫੀ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਡੇਰਾ ਬਿਆਸ ਮੁਖੀ ਦੇ ਨਾਲ ਜਥੇਦਾਰ ਸ਼ਮਸ਼ੇਰ ਸਿੰਘ ਦੂਲੋ, ਬਲਵਿੰਦਰ ਲਾਡੀ, ਹਰਮਿੰਦਰ ਗਿੱਲ, ਕੁਲਜੀਤ ਨਾਗਰਾ, ਕੰਵਰ ਸੰਧੂ, ਬਾਬਾ ਲੱਖਾ ਸਿੰਘ, ਅਸ਼ਵਨੀ ਕਪੂਰ, ਸਿੱਧੂ ਮੂਸੇਵਾਲਾ, ਬਾਬਾ ਅਰਜਨ ਸਿੰਘ, ਬਾਬਾ ਕਸ਼ਮੀਰਾ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ, ਸੁਖਦੇਵ ਢੀਂਡਸਾ, ਡੇਰਾ ਸ. ਮੁਖੀ ਸ੍ਰੀ ਭੈਣੀ ਸਾਹਿਬ, ਡੇਰਾ ਦਿਵਿਆ ਜਯੋਤੀ ਜਾਗਰਣ ਸੰਸਥਾ ਨੂਰ ਮਹਿਲ, ਵਿਧਾਇਕ ਪਰਗਟ ਸਿੰਘ, ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਆਦਿ।




Leave a Reply

Your email address will not be published. Required fields are marked *