ਦੋਆਬਾ ਕਿਸਾਨ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ 20 ਤੋਂ 22 ਫਰਵਰੀ ਤੱਕ ਸੂਬੇ ਭਰ ਵਿਚ ਸਾਰੇ ਟੋਲ ਪਲਾਜ਼ਿਆਂ ਨੂੰ ਟੋਲ ਮੁਕਤ ਕਰਨ ਅਤੇ ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਘਰ ਅੱਗੇ ਦਿਨ ਰਾਤ ਰੋਸ ਪ੍ਰਦਰਸ਼ਨ ਕਰਨ ਦੇ ਕੀਤੇ ਫ਼ੈਸਲੇ ਤਹਿਤ ਕਿਸਾਨਾਂ ਨੇ ਅੱਜ ਸਵੇਰੇ 10 ਵਜੇ ਹੁਸ਼ਿਆਰਪੁਰ ਵਿਚ ਹਾਈਵੇ ਦੇ ਦੋਵੇਂ ਟੋਲ ਪਲਾਜ਼ਿਆਂ ਹਰਸ਼ ਮਾਨਸਰ ਅਤੇ ਚੌਲਾਂਗ ਨੂੰ ਤਿੰਨ ਦਿਨਾਂ ਲਈ ਮੁਫ਼ਤ ਕਰਨ ਲਈ ਮੋਰਚਾ ਲਗਾ ਦਿੱਤਾ ਹੈ।
ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕੇ SKM ਨੇ ਸਵਾਮੀਨਾਥਨ ਦੇ ਫਾਰਮੂਲੇ ਦੇ ਆਧਾਰ ‘ਤੇ ਸਾਰੀਆਂ ਖੇਤੀ ਉਪਜਾਂ ਦੇ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ, ਪੂਰਨ ਕਰਜ਼ਾ ਮੁਆਫੀ ਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸਰਕਲ ਟਾਂਡਾ, ਦਸੂਹਾ, ਬੁੱਲ੍ਹੋਵਾਲ, ਭੋਗਪੁਰ ਵੱਲੋਂ ਟੋਲ ਪਲਾਜ਼ਾ ਚੌਲਾਂਗ ਅਤੇ ਸਰਕਲ ਉੱਚੀ ਬੱਸੀ, ਮੁਕੇਰੀਆਂ ਵੱਲੋਂ ਟੋਲ ਪਲਾਜ਼ਾ ਮਾਨਸਰ ਤਿੰਨ ਦਿਨ ਲਈ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦਾ ਕੱਚਾ ਪੱਕਾ ਫ਼ੈਸਲਾ ਮਨਜ਼ੂਰ ਨਹੀਂ ਅਤੇ ਪੂਰੇ ਦੇਸ਼ ਦੀਆ ਜਥੇਬੰਦੀਆ SKM ਭਾਰਤ ਦੀ ਮੀਟਿੰਗ ਦਿੱਲੀ ਵਿਚ ਲਗਾਤਾਰ 21, 22 ਨੂੰ ਹੋਵੇਗੀ ਤੇ ਪੂਰੇ ਦੇਸ਼ ਲਈ ਅਗਲਾ ਐਕਸ਼ਨ ਪਲਾਨ ਦੱਸਿਆ ਜਾਵੇਗਾ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
