ਸਕੱਤਰ ਵਿਗਿਆਨ, ਤਕਨਾਲੌਜੀ ਤੇ ਵਾਤਾਵਰਣ ਵਲੋਂ ਸਾਇੰਸ ਸਿਟੀ ਵਿਖੇ ਸਪਾਰਕ ਥੀਏਟਰ ਦਾ ਉਦਘਾਟਨ


ਚੰਡੀਗੜ੍ਹ, (ਅਵਤਾਰ ਸਿੰਘ ਭੰਵਰਾ ): ਪੰਜਾਬ ਸਰਕਾਰ ਵਲੋ ਰਾਜ ਵਿਚ ਵਿਗਿਆਨ ਅਤੇ ਤਕਨਾਲੌਜੀ ਨੂੰ ਇਕ ਮਿਸ਼ਨ ਵਜੋਂ ਲੋਕਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਗਿਆ ਹੈ ਤਾਂ ਜੋ ਆਧੁਨਿਕ ਵਿਗਿਆਨ ਦੇ ਲਾਭਾਂ ਦਾ ਸਮਾਜ ਵਿਚ ਪਾਸਾਰ ਹੋ ਸਕੇ। ਇਸ ਉਦੇਸ਼ ਦੀ ਪੂਰਤੀ ਲਈ ਪੰਜਾਬ ਦੇ ਵਿਗਿਆਨ,ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਵਲੋਂ ਇਕ ਵਿਸ਼ੇਸ਼ “ਮਿਸ਼ਨ ਪਾਪੂਲਰ ਸਾਇੰਸ” ਦੀ ਸ਼ੁਰੂਆਤ ਕੀਤੀ ਗਈ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਸ ਦਿਸ਼ਾ ਵਿਚ ਵਿਭਾਗ ਦੀ ਪ੍ਰਮੁੱਖ ਪਹਿਲਕਦਮੀ ਹੈ। ਸਾਇੰਸ ਸਿਟੀ ਵਿਚ ਨਵੀਆਂ ਸਹੂਲਤਾਂ ਸਥਾਪਿਤ ਕਰਕੇ ਇਸ ਦੇ ਅੱਗੋ ਵਿਸਥਾਰ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵਲੋਂ ਸਾਇੰਸ ਸਿਟੀ ਦੇ ਸਪੇਸ ਥੀਏਟਰ ਦੇ ਨਵੀਨੀਕਰਨ ਅਤੇ ਨਵਾਂ ਫ਼ਲਾਈਟ ਸਿਮੂਲੇਟਰ ਲਗਾਉਣ ਲਈ 6.30 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਵਿਗਿਆਨ, ਤਕਨਾਲੌਜੀ ਅਤੇ ਵਾਤਾਰਵਣ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਸਪਾਰਕ ਥੀਏਟਰ ਅਤੇ ਐਂਟੀ ਗਰੈਵਿਟੀ ਰੂਮ ਦਾ ਉਦਘਾਟਨ ਕਰਦਿਆਂ ਦਿੱਤੀ।
ਲਓ ਜੀ ਭਰ ਗਿਆ ਖਾਲੀ ਖਜ਼ਾਨਾ, Bhagwant Mann ਨੇ ਦਿੱਤੀ ਟੈਕਸਾਂ ਦੀ ਸੂਚੀ | D5 Channel Punjabi
ਉਨ੍ਹਾਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਕ ਅਜਿਹਾ ਉਤਸ਼ਾਹ ਭਰਪੂਰ ਅਤੇ ਪ੍ਰਰੇਨਾਦਾਇਕ ਸਥਾਨ ਹੈ, ਜਿੱਥੇ ਆ ਕੇ ਹਰ ਉਮਰ, ਵਰਗ ਤੇ ਲਿੰਗ ਦੇ ਲੋਕ ਵਿਗਿਆਨ,ਤਕਨਾਲੌਜੀ ਅਤੇ ਗਣਿਤ ਦੇ ਖੇਤਰਾਂ ਦੀਆਂ ਗਤੀਵਿਧੀਆਂ ਵਿਚ ਭਾਗ ਲੈ ਕੇ ਕੁਝ ਨਵਾਂ ਸਿਖਦੇ ਹਨ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਬੱਚਿਆਂ ਵਿਚ ਵਿਗਿਆਨ ਦਾ ਸੱਭਿਆਚਾਰ ਪੈਦਾ ਕਰਨ ਦੇ ਆਸ਼ੇ ਨਾਲ ਵਿਗਿਆਨ,ਤਕਨਾਲੌਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਵਲੋਂ ਹਰ ਸਾਲ ਇਕ ਲੱਖ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੱਖ ਵੱਖ ਸਕੀਮਾਂ ਦੇ ਅਧੀਨ ਸਾਇੰਸ ਸਿਟੀ ਵਿਜ਼ਿਟ ਪ੍ਰਾਯੋਜਿਤ ਕੀਤੀ ਜਾਂਦੀ ਹੈ।
Chandigarh ‘ਚ ‘AAP’ ਦੀ ਟੁੱਟੀ ਉਮੀਦ, Governor ਦਾ ਵੱਡਾ ਫ਼ੈਸਲਾ, ਹੱਥੋਂ ਨਿਕਲਿਆ ਮੌਕਾ | D5 Channel Punjabi
ਇਸ ਮੌਕੇ ਉਨ੍ਹਾਂ ਨੇ ਪੈਨੋਰਾਮਾ ਲਾਈਫ਼ ਥਰੂਅ ਦਿ ਏਜਿਜ, ਜਲਵਾਯੂ ਪਰਿਵਰਤਨ ਥੀਏਟਰ, ਡਾਇਨੋਸੋਰ ਪਾਰਕ, ਲਾਰਜ਼ ਫ਼ਾਰਮੈਟ ਫ਼ਿਲਮ ਥੀਏਟਰ ਤੇ ਤਾਰਾਮੰਡਲ, ਸਿਮੂਲੇਟਰਾਂ ਦੇ ਨਾਲ ਨਾਲ ਨਵੀਂ ਬਣੀ ਇਲੈਕਟ੍ਰੀਸਿਟੀ, ਗਣਿਤ ਗਿਆਨ ਤੇ ਮਿਸ਼ਨ ਤੰਦਰੁਸਤ ਪੰਜਾਬ ਆਦਿ ਗੈਲਰੀਆਂ ਦਾ ਦੌਰਾ ਵੀ ਕੀਤਾ ਅਤੇ ਇਥੇ ਸਥਾਪਿਤ ਲੋਕਾਂ ਵਿਚ ਵਿਗਿਆਨ ਸੋਚ ਪੈਦਾ ਕਰਨ ਵਾਲੀਆਂ ਸਹੂਲਤਾਂ ਨੂੰ ਸਹਿਲਾਇਆ। ਉਨ੍ਹਾਂ ਕਿਹਾ ਕਿ ਅੱਜ ਪੂਰੇ ਖਿੱਤੇ ਵਿਚ ਸਾਇੰਸ ਸਿਟੀ ਦਾ ਨਾਮ ਲਏ ਤੋਂ ਬਿਨ੍ਹਾਂ ਵਿਗਿਆਨ ਦੀ ਗੱਲ ਪੂਰੀ ਨਹੀਂ ਹੁੰਦੀ।
NIA ‘ਤੇ ਭੜਕੇ Ravi Singh Khalsa, CM Mann ਬਾਰੇ ਕਹੀ ਆਹ ਗੱਲ | D5 Channel Punjabi | NIA Raids Khalsa Aid
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਸ੍ਰੀ ਰਾਹੁਲ ਤਿਵਾੜੀ,ਆਈ.ਏ.ਐਸ ਸਕੱਤਰ ਵਿਗਿਆਨ,ਤਕਨਾਲੌਜੀ ਤੇ ਵਾਤਾਵਰਣ ਦਾ ਇੱਥੇ ਆ ਕੇ ਸਾਇੰਸ ਸਿਟੀ ਸਟਾਫ਼ ਦਾ ਉਤਸ਼ਾਹ ਵਧਾਉਣ ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਵਾਇਰਲੈਸ ਟਰਾਂਸਮਿਸ਼ਨ ਲਈ ਟੇਸਲਾ ਕੋਇਲ, ਵੈਨ ਡੀ ਗ੍ਰਾਫ਼ ਜਨਰੇਟਰ ਜੋ ਬਹੁਤ ਜ਼ਿਆਦਾ ਹਾਈ ਵੋਲਟੇਜ਼ ਦਾ ਸਰੋਤ ਹੈ ਅਤੇ ਐਕਸ ਰੇਅ,ਭੋਜਨ ਸਮੱਗਰੀ ਨੂੰ ਨਿਰਜੀਵ ਰੱਖਣ ਅਤੇ ਮਨੋਰੰਜਨ ਦੇ ਉਦਯੋਗ ਵਿਚ ਕੰਮ ਆਉਂਦਾ ਹੈ। ਇਹਨਾਂ ਇਲਾਵਾ ਹਵਾ ਦੇ ਆਇਨੀਕਰਨ ਲਈ ਸਪਾਰਕ ਲੈਡਰ, ਸਪਾਰਕ ਵ੍ਹੀਲ ਅਤੇ ਇਕ ਵਿਸ਼ੇਸ਼ ਅਰਥਿੰਗ ਕੇਜ਼ ਜੋ ਬਿਜਲੀ ਤੋਂ ਸਾਡਾ ਬਚਾਅ ਕਰਦਾ ਹੈ, ਇਸ ਗੈਲਰੀ ਦੇ ਮੁੱਖ ਅਕਰਸ਼ਣ ਹਨ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਮੌਜੂਦ ਸਨ, ਉਨ੍ਹਾਂ ਨੇ ਸਾਇੰਸ ਸਿਟੀ ਦੇ ਉਦੇਸ਼ਾਂ ਦੀ ਪੂਰਤੀ ਪੰਜਾਬ ਸਰਕਾਰ ਵਲੋਂ ਲਗਾਤਾਰ ਮਿਲ ਰਹੇ ਸਹਿਯੋਗ ਤੇ ਸਰਕਾਰ ਦਾ ਧੰਨਵਾਦ ਕੀਤਾ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *