ਹਰਿਆਣੇ ‘ਚ ਭੜਕੀ ਹਿੰਸਾ ਨੇ ਖੋਹ ਲਿਆ ਮਾਪਿਆਂ ਦਾ ਇਕਲੌਤਾ ਪੁੱਤਰ ਗੁਰਸੇਵਕ ਸਿੰਘ ⋆ D5 News


Haryana Curfew 2023:

Haryana Curfew 2023: ਹਰਿਆਣਾ ਦੇ ਨੂਹ ‘ਚ ਬ੍ਰਜ ਮੰਡਲ ਯਾਤਰਾ ‘ਤੇ ਪਥਰਾਅ ਤੋਂ ਬਾਅਦ ਭੜਕੀ ਹਿੰਸਾ ਨੇ ਫਤਿਹਾਬਾਦ ‘ਚ ਇਕ ਘਰ ਦਾ ਚਿਰਾਗ ਬੁਝਾ ਦਿੱਤਾ। ਦੰਗਿਆਂ ਨੇ ਜਿੱਥੇ ਮਾਪਿਆਂ ਤੋਂ ਇਕਲੌਤਾ ਪੁੱਤਰ ਖੋਹ ਲਿਆ, ਉੱਥੇ ਹੀ ਦੋਹਾਂ ਬੱਚਿਆਂ ਦੇ ਸਿਰਾਂ ਤੋਂ ਪਿਤਾ ਦਾ ਪਰਛਾਵਾਂ ਵੀ ਉੱਠ ਗਿਆ। ਬਦਮਾਸ਼ਾਂ ਨੇ ਪਤਨੀ ਦੇ ਮੱਥੇ ਤੋਂ ਸਿੰਦੂਰ ਵੀ ਲਾਹ ਦਿੱਤਾ। ਹਿੰਸਾ ‘ਚ ਸ਼ਹੀਦ ਹੋਏ ਹੋਮਗਾਰਡ ਜਵਾਨ ਗੁਰਸੇਵਕ ਸਿੰਘ ਫਤਿਹਾਬਾਦ ਦੇ ਟੋਹਾਣਾ ਬਲਾਕ ਦੇ ਪਿੰਡ ਫਤਿਹਪੁਰੀ ਦਾ ਰਹਿਣ ਵਾਲਾ ਸੀ। 32 ਸਾਲਾ ਗੁਰਸੇਵਕ ਸਿੰਘ 10 ਸਾਲ ਪਹਿਲਾਂ ਹੋਮਗਾਰਡ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਫਤਿਹਾਬਾਦ ਜ਼ਿਲ੍ਹੇ ਵਿੱਚ ਤਾਇਨਾਤ ਸੀ। ਉਸ ਨੂੰ 7 ਜੁਲਾਈ ਨੂੰ ਹੀ ਅਸਥਾਈ ਤੌਰ ‘ਤੇ ਗੁਰੂਗ੍ਰਾਮ ‘ਚ ਤਾਇਨਾਤ ਕੀਤਾ ਗਿਆ ਸੀ।
ਵਿਗੜੇ ਹਾਲਾਤ, ਲੱਗਿਆ Curfew, ਸਕੂਲ-ਇੰਟਰਨੈੱਟ ਬੰਦ, 2 ਮੁਲਾਜ਼ਮਾਂ ਦੀ ਗਈ ਜਾਨ | D5 Channel Punjabi

ਗੁਰਸੇਵਕ ਸਿੰਘ ਉਥੇ ਖੇੜਕੀ ਦੌਲਾ ਥਾਣੇ ਵਿੱਚ ਤਾਇਨਾਤ ਸੀ ਅਤੇ ਕੱਲ੍ਹ ਉਹ ਪੁਲੀਸ ਟੀਮ ਨਾਲ ਗੁਰੂਗ੍ਰਾਮ ਤੋਂ ਮੇਵਾਤ ਜਾ ਰਿਹਾ ਸੀ ਜਦੋਂ ਬਦਮਾਸ਼ਾਂ ਨੇ ਗੱਡੀ ’ਤੇ ਪਥਰਾਅ ਕੀਤਾ ਅਤੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ ਦੋ ਹੋਮਗਾਰਡ ਜਵਾਨ, ਜਿਨ੍ਹਾਂ ‘ਚੋਂ ਇਕ ਗੁਰਸੇਵਕ ਸੀ, ਦੀ ਜਾਨ ਚਲੀ ਗਈ।ਗੁਰਸੇਵਕ ਨੂੰ ਗੰਭੀਰ ਰੂਪ ‘ਚ ਜ਼ਖਮੀ ਹਾਲਤ ‘ਚ ਸੋਹਾਣਾ ਦੇ ਸਰਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਬਾਅਦ ‘ਚ ਉਸ ਨੇ ਦਮ ਤੋੜ ਦਿੱਤਾ। ਗੁਰਸੇਵਕ ਸਿੰਘ ਦੇ ਪਿਤਾ ਸਾਹਸੀ ਸਿੰਘ ਖੇਤੀ ਕਰਦੇ ਹਨ। ਗੁਰਸੇਵਕ ਦਾ ਵਿਆਹ ਕੁਝ ਸਾਲ ਪਹਿਲਾਂ ਪੰਜਾਬ ਦੇ ਮੂਨਕ ਇਲਾਕੇ ਵਿੱਚ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਜਿਸ ਵਿੱਚ 6 ਸਾਲ ਦੀ ਮਾਸੂਮ ਬੇਟੀ ਅਤੇ 4 ਸਾਲ ਦਾ ਬੇਟਾ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *