ਸੈਕਟਰ-25 ਦੀ ਜਨਤਾ ਕਲੋਨੀ ਢਾਹੁਣ ‘ਤੇ ਹਾਈਕੋਰਟ ਨੇ ਲਗਾਈ ਰੋਕ, ਯੂਟੀ ਨੂੰ ਨੋਟਿਸ ਜਾਰੀ


ਹਾਈਕੋਰਟ ਨੇ ਚੰਡੀਗੜ੍ਹ ਦੇ ਸੈਕਟਰ-25 ਦੀ ਜਨਤਾ ਕਲੋਨੀ ਜਿਸ ਨੂੰ ਪ੍ਰਸ਼ਾਸਨ ਵੱਲੋਂ ਢਾਹਿਆ ਜਾਣਾ ਸੀ, ਉਸ ‘ਤੇ ਰੋਕ ਲਗਾਉਂਦੇ ਹੋਏ ਅੱਜ ਯੂਟੀ ਪ੍ਰਸ਼ਾਸਨ ਨੂੰ 1 ਜੂਨ ਤੱਕ ਨੋਟਿਸ ਜਾਰੀ ਕੀਤਾ ਹੈ।
ਇਸ ਕਲੋਨੀ ਦੇ ਵਸਨੀਕਾਂ ਨੇ ਆਪਣੀ ਕਲੋਨੀ ਨੂੰ ਢਾਹੁਣ ਵਿਰੁੱਧ ਇਹ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਯੂਟੀ ਪ੍ਰਸ਼ਾਸਨ ਨੂੰ ਪੁੱਛਿਆ ਕਿ ਕੀ ਇੱਥੋਂ ਬੇਦਖਲ ਕੀਤੇ ਜਾ ਰਹੇ ਲੋਕਾਂ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮੁੜ ਵਸੇਬਾ ਕੀਤਾ ਜਾਵੇਗਾ। ਪ੍ਰਸ਼ਾਸਨ ਮੁਤਾਬਕ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। ਇਸ ’ਤੇ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਹਲਫ਼ਨਾਮਾ ਦਾਇਰ ਕਰਕੇ 1 ਜੂਨ ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਹਨ ਅਤੇ ਉਦੋਂ ਤੱਕ ਇਸ ਕਲੋਨੀ ਨੂੰ ਢਾਹੁਣ ’ਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ।

The post ਸੈਕਟਰ-25 ਦੀ ਜਨਤਾ ਕਲੋਨੀ ਢਾਹੁਣ ’ਤੇ ਹਾਈਕੋਰਟ ਨੇ ਲਗਾਈ ਰੋਕ, ਯੂਟੀ ਨੂੰ ਨੋਟਿਸ ਜਾਰੀ appeared first on

Leave a Reply

Your email address will not be published. Required fields are marked *