Rajasthan MIG Crash: ਰਾਜਸਥਾਨ ਦੇ ਬਾੜਮੇਰ ਵਿੱਚ ਵੀਰਵਾਰ ਰਾਤ ਨੂੰ ਕ੍ਰੈਸ਼ ਹੋਏ ਮਿਗ-21 ਜਹਾਜ਼ ਵਿੱਚ ਮਾਰੇ ਗਏ ਦੋ ਪਾਇਲਟਾਂ ਵਿੱਚੋਂ ਇੱਕ ਮੋਹਿਤ ਰਾਣਾ ਦਾ ਪਰਿਵਾਰ ਓਮੈਕਸ ਸਿਟੀ, ਨਿਊ ਚੰਡੀਗੜ੍ਹ ਵਿੱਚ ਰਹਿੰਦਾ ਹੈ।
ਜਾਣਕਾਰੀ ਮੁਤਾਬਕ ਸ਼ਹੀਦ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਚੰਡੀਗੜ੍ਹ ਪੁੱਜਣੀ ਸੀ ਪਰ ਮੌਸਮ ਖਰਾਬ ਹੋਣ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਨਹੀਂ ਪਹੁੰਚ ਸਕੀ। ਮ੍ਰਿਤਕ ਦੇਹ ਨੂੰ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਜਾਵੇਗਾ। ਸ਼ਹੀਦ ਮੋਹਿਤ ਦਾ ਸਸਕਾਰ ਚੰਡੀਗੜ੍ਹ ਦੇ ਸੈਕਟਰ-25 ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਮੋਹਿਤ ਸ਼ਾਦੀਸ਼ੁਦਾ ਸੀ, ਉਸ ਦੀ ਪਤਨੀ ਨਿਧੀ ਅਤੇ ਤਿੰਨ ਸਾਲ ਦੀ ਬੇਟੀ ਬਾੜਮੇਰ ਵਿੱਚ ਉਸ ਦੇ ਨਾਲ ਰਹਿੰਦੀ ਸੀ। ਮੋਹਿਤ ਹਵਾਈ ਸੈਨਾ ਵਿੱਚ ਨਵੇਂ ਪਾਇਲਟਾਂ ਨੂੰ ਸਿਖਲਾਈ ਦਿੰਦਾ ਸੀ। ਉਸ ਦੇ ਪਿਤਾ ਓਮ ਪ੍ਰਕਾਸ਼ ਰਾਣਾ ਸੇਵਾਮੁਕਤ ਲੈਫਟੀਨੈਂਟ ਕਰਨਲ ਹਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ‘ਚ ਮਾਤਮ ਛਾ ਗਿਆ ਹੈ।
