ਮੋਹਾਲੀ ਦੇ ਕੁਰਾਲੀ ‘ਚ ਅੱਗ ਲੱਗਣ ਨਾਲ ਹਵਾ ਹੋਈ ਦੂਸ਼ਿਤ, CM ਮਾਨ ਨੇ ਜੱਤਾਇਆ ਦੁੱਖ


ਮੋਹਾਲੀ: ਮੋਹਾਲੀ ਦੇ ਕੁਰਾਲੀ ਦੇ ਫੋਕਲ ਪੁਆਇੰਟ ‘ਤੇ ਸਥਿਤ ਫੈਕਟਰੀ ‘ਚ ਅਚਾਨਕ ਉਸ ਸਮੇਂ ਅਫਰਾ-ਤਫਰੀ ਮੱਚ ਜਾਂਦੀ ਹੈ ਜਦੋਂ ਮਿਆਦ ਪੁੱਗਿਆ ਟਰਪੇਨਟਾਈਨ ਤੇਲ ਨੂੰ ਅੱਗ ਲੱਗ ਜਾਂਦੀ ਹੈ। ਅੱਗ ਇੰਨ੍ਹੀ ਭਿਆਨਕ ਸੀ ਕਿ ਇਸਦੀ ਲੱਪਟਾ ਆਸਮਾਨ ਨੂੰ ਛੁੱਹ ਰਹਿਆਂ ਸਨ। ਇਸ ਅੱਗ ਦੀ ਚਪੇਟ ‘ਚ ਆਉਣ ਕਾਰਨ 5 ਔਰਤਾਂ ਸਮੇਤ 8 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਗਏ। ਇਨ੍ਹਾਂ ਵਿੱਚੋਂ 2 ਔਰਤਾਂ ਨੂੰ ਮੋਹਾਲੀ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੋਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ।
ਕੁੁੱਲ੍ਹੜ ਪੀਜ਼ਾ ਦੇ ਬਾਹਰ ਹੋਇਆ ਹੰਗਾਮਾ, ਕੁੜੀ ਨੇ ਘੇਰੀ ਸਹਿਜ ਦੀ ਮਾਂ, ਵੀਡੀਓ ਦੀ ਦੱਸੀ ਅਸਲ ਸੱਚਾਈ!
ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਪਹੁੰਚ ਗਈਆਂ ਸਨ। ਪੲ ਅੱਗ ਇਨ੍ਹੀ ਭਿਆਨਕ ਸੀ ਕਿ ਆਸਮਾਨ ਵੀ ਧੂਏ ਨਾਲ ਕਾਲਾ ਦਿੱਖਣ ਲੱਗ ਗਿਆ। ਤੁਸੀ ਇਸ ਗੱਲ ਤੋਂ ਅੰਦਾਜ਼ਾ ਲੱਗਾ ਸੱਕਦੇ ਹੋ ਕਿ ਅੱਗ ਨੂੰ ਬੁਝਾਉਣ ਲਈ ਗੱਡੀਆਂ ਮੌਕੇ ‘ਤੇ ਮੌਜੂਦ ਸਨ। ਸਿਹਤ ਵਿਭਾਗ ਦੀ ਟੀਮ ਨੇ ਫਿਲਹਾਲ ਨੇੜਲੇ ਇਲਾਕਿਆਂ ਨੂੰ ਮਾਸਕ ਪਾ ਕੇ ਹੀ ਬਾਹਰ ਜਾਣ ਦੀ ਸਲਾਹ ਦਿੱਤੀ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਬੜੀ ਸਾਵਧਾਨੀ ਨਾਲ ਅੱਗ ਬੁਝਾ ਰਹੇ ਹਨ ਕਿਉਂਕਿ ਡਰੰਮ ਫਟਣ ਨਾਲ ਕੈਮੀਕਲ ਬਾਹਰ ਆਉਣ ਦਾ ਖਦਸ਼ਾ ਹੈ।

ਕੁਰਾਲੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ…ਅੰਦਰ ਕਈ ਵਰਕਰ ਫਸੇ ਸੀ ਜਿਨ੍ਹਾਂ ਨੂੰ ਕੱਢ ਲਿਆ ਹੈ…ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ ‘ਚ ਹਾਂ…ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਨੇ…ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ…ਬਾਕੀ ਵੇਰਵੇ ਜਲਦ..
— Bhagwant Mann (@BhagwantMann) September 27, 2023

ਉਥੇ ਹੀ ਇਸ ਘਟਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਾਹਰ ਕੀਤਾ ਹੈ। ਉਨ੍ਹਾਂ ਸ਼ੋਸ਼ਲ ਐਕਸ ਤੇ ਲਿਖਿਆ ਕਿ “ਕੁਰਾਲੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ…ਅੰਦਰ ਕਈ ਵਰਕਰ ਫਸੇ ਸੀ ਜਿਨ੍ਹਾਂ ਨੂੰ ਕੱਢ ਲਿਆ ਹੈ…ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ ‘ਚ ਹਾਂ…ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਨੇ…ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ…ਬਾਕੀ ਵੇਰਵੇ ਜਲਦ..।”

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *