ਭਾਰਤ-ਆਸਟਰੇਲਿਆ ਮੈਚ ਤੋਂ ਪਹਿਲਾ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ


ਚੰਡੀਗੜ੍ਹ: ਭਾਰਤ ਅਤੇ ਆਸਟਰੇਲਿਆ ਵਿਚਾਲੇ ਐਤਵਾਰ ਨੂੰ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਗੁਜਰਾਤ ਦੇ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ। ਇਸ ਫਾਇਨਲ ਮੈਚ ਨੂੰ ਲੈ ਕੇ ਲੋਕਾਂ ਵਿਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਮੈਚ ਨੂੰ ਲੈ ਕੇ ਇਕ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਇਸ ਐਡਵਾਇਜਰੀ ਤਹਿਤ ਜੋ ਕੋਈ ਵੀ ਨਿਯਮਾਂ ਦੀ ਉਲਘਣਾ ਕਰੇਗਾ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇੱਕੋ ਵੇਲੇ 3 ਵੱਡੇ ਕਾਂਡ, ਵਿਗੜੇ ਹਾਲਾਤ ! Police ਨੂੰ ਪਈਆਂ ਭਾਜੜਾਂ! | Bikram Majithia | D5 Channel Punjabi
ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੀ ਗਈ ਐਡਵਾਇਜਰੀ ਮੁਤਾਬਕ ਕਿਸੇ ਵੀ ਜਨਤਕ ਥਾਂ ‘ਤੇ ਬਿਨਾਂ ਪਰਮਿਸ਼ਨ ਦੇ ਸਕ੍ਰੀਨ ਲਗਾਉਣ ਜਾਂ ਇਕੱਠਾ ਹੋਣ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਰਹੇਗੀ। ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਤਾਬਕ ਸਿਰਫ ਪਰਮਿਸ਼ਨ ਲੈ ਕੇ ਹੀ ਸਕ੍ਰੀਨ ਜਾਂ ਭੀੜ ਇਕੱਠੀ ਕਰਕੇ ਮੈਚ ਦੇਖਣ ਦੀ ਇਜਾਜ਼ਤ ਹੋਵੇਗੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *