ਫਰੀਦਕੋਟ: ਡੇਰਾ ਸਮਰਥਕ ਕਤਲ ਮਾਮਲੇ ਵਿੱਚ 6 ਖਿਲਾਫ ਐਫ.ਆਈ.ਆਰ


ਫਰੀਦਕੋਟ: ਡੇਰਾ ਪ੍ਰੇਮੀ ਦੇ ਕਤਲ ਮਾਮਲੇ ‘ਚ 6 ਖਿਲਾਫ ਐੱਫ.ਆਈ.ਆਰ. ਬੇਸ਼ੱਕ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਮਾਮਲੇ ‘ਤੇ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਡੇਰਾ ਪ੍ਰੇਮੀਆਂ ‘ਚ ਸਹਿਮ ਦਾ ਮਾਹੌਲ ਹੈ। ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਦੇ ਮਾਮਲੇ ‘ਚ ਫਰੀਦਕੋਟ ਸਿਟੀ ਪੁਲਿਸ ਵੱਲੋਂ 6 ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਰਦੀਪ ਕੁਮਾਰ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ 6 ਹਮਲਾਵਰਾਂ ਖਿਲਾਫ ਧਾਰਾ 302, 307, 148, 149, 120-ਬੀ ਆਈ.ਪੀ.ਸੀ. ਅਤੇ 25 ਅਸਲਾ ਐਕਟ 1959 ਤਹਿਤ ਮੁਕੱਦਮਾ ਨੰਬਰ 228 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *