ਪੰਜਾਬ ਭਰ ਵਿੱਚ 248 ਕੈਂਪਾਂ ਵਿੱਚ ਇੱਕ ਦਿਨ ਵਿੱਚ ਲਗਭਗ 7000 ਦਾਨੀਆਂ ਨੇ ਸਵੈਇੱਛਤ ਖੂਨਦਾਨ ਲਈ ਰਜਿਸਟਰ ਕੀਤਾ –

ਪੰਜਾਬ ਭਰ ਵਿੱਚ 248 ਕੈਂਪਾਂ ਵਿੱਚ ਇੱਕ ਦਿਨ ਵਿੱਚ ਲਗਭਗ 7000 ਦਾਨੀਆਂ ਨੇ ਸਵੈਇੱਛਤ ਖੂਨਦਾਨ ਲਈ ਰਜਿਸਟਰ ਕੀਤਾ –


ਚੰਡੀਗੜ੍ਹ, 18 ਸਤੰਬਰ, 2022

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ 17 ਸਤੰਬਰ 2022 ਤੋਂ 1 ਅਕਤੂਬਰ (ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ-2022) ਤੱਕ ਪੂਰੇ ਭਾਰਤ ਵਿੱਚ ਸਵੈ-ਇੱਛੁਕ ਖੂਨਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਉਦੇਸ਼ “”ਖੂਨ ਦਾਨ ਕਰਨਾ ਏਕਤਾ ਦਾ ਕੰਮ ਹੈ। ਕੋਸ਼ਿਸ਼ ਵਿੱਚ ਸ਼ਾਮਲ ਹੋਵੋ ਅਤੇ ਜਾਨਾਂ ਬਚਾਓ। ”

ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਜ਼ਾਦੀ ਦੇ 75 ਸਾਲਾ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਬੰਧ ਵਿੱਚ ਰਕਤਦਾਨ ਅੰਮ੍ਰਿਤ ਮਹੋਤਸਵ ਅਭਿਆਨ ਮਨਾਇਆ ਜਾ ਰਿਹਾ ਹੈ। ਇਹ ਮੁਹਿੰਮ 17 ਸਤੰਬਰ ਤੋਂ 1 ਅਕਤੂਬਰ ਤੱਕ ਚੱਲੇਗੀ।ਅਭਿਆਨ ਦੇ ਪਹਿਲੇ ਦਿਨ ਖੂਨਦਾਨ ਕੈਂਪਾਂ ਰਾਹੀਂ ਸਵੈਇੱਛੁਕ ਖੂਨਦਾਨੀਆਂ ਤੋਂ ਲਗਭਗ 1 ਲੱਖ ਯੂਨਿਟ ਖੂਨ ਇਕੱਤਰ ਕਰਨ ਦਾ ਟੀਚਾ ਸੀ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਵੱਡੀਆਂ ਅਤੇ ਛੋਟੀਆਂ ਖੂਨਦਾਨ ਸੰਸਥਾਵਾਂ ਅਤੇ ਸਵੈ-ਇੱਛੁਕ ਦਾਨੀਆਂ ਨੂੰ ਵੱਧ ਤੋਂ ਵੱਧ ਕੈਂਪ ਲਗਾਉਣ ਅਤੇ ਖੂਨਦਾਨ ਕਰਦੇ ਰਹਿਣ ਦੀ ਅਪੀਲ ਕੀਤੀ। ਇਸ ਸਬੰਧੀ ਨਾਮਵਰ ਹਸਤੀਆਂ ਵੱਲੋਂ ਵੀ ਲੋਕਾਂ ਨੂੰ ਖੂਨਦਾਨ ਦੇ ਇਸ ਪਵਿੱਤਰ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ ਪਹਿਲੇ ਦਿਨ 152 ਖੂਨ ਕੇਂਦਰਾਂ ਵੱਲੋਂ 248 ਸਵੈ-ਇੱਛੁਕ ਖੂਨਦਾਨ ਕੈਂਪ ਲਗਾਏ ਗਏ। 7014 ਖੂਨਦਾਨੀਆਂ ਨੇ ਖੂਨਦਾਨ ਕਰਨ ਲਈ ਰਜਿਸਟਰ ਕੀਤਾ ਅਤੇ 4963 ਨੇ ਖੂਨਦਾਨ ਕੀਤਾ, ਜੋ ਅੱਜ ਤੱਕ ਦਾ ਰਿਕਾਰਡ ਹੈ।

Leave a Reply

Your email address will not be published. Required fields are marked *