ਪਟਿਆਲਾ ਸੰਗਰੂਰ ਬਾਈਪਾਸ ਰੋਡ ‘ਤੇ ਵਾਪਰੇ ਹਾਦਸੇ ਵਿੱਚ ਇੱਕ ਦੀ ਮੌਤ
ਪਟਿਆਲਾ ਦੇ ਨਵਾਂ ਬੱਸ ਸਟੈਂਡ ਸੰਗਰੂਰ ਬਾਈਪਾਸ ਰੋਡ ‘ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ
ਕ੍ਰਿਕਟ ਖੇਡਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ
ਇਹ ਭਿਆਨਕ ਹਾਦਸਾ ਟਰੈਕਟਰ ਟਰਾਲੀ ਦੇ ਤੇਜ਼ ਰਫਤਾਰ ਕਾਰਨ ਵਾਪਰਿਆ
ਪਟਿਆਲਾ ਵਿੱਚ ਦਿਨੋਂ ਦਿਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਪੁਲੀਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਮਿਤੀ 15/9/24 ਨੂੰ ਸਵੇਰੇ 8.40 ਵਜੇ ਰੇਸ਼ਮ ਸਿੰਘ ਜੋ ਕਿ ਆਪਣੇ ਮੋਟਰਸਾਈਕਲ ਨੰ. ਪੀ.ਬੀ.-11ਬੀ.ਜੀ.-0705 ਅਰਬਨ ਅਸਟੇਟ ਫੇਜ਼-3 ਦੀਆ ਲੈਟਾ ਵੱਲ ਜਾ ਰਹੀ ਸੀ, ਉਥੇ ਡਰਾਈਵਰ ਨੇ ਲਾਪਰਵਾਹੀ ਨਾਲ ਆਪਣੀ ਟਰੈਕਟਰ ਟਰਾਲੀ ਨੂੰ ਤੇਜ਼ ਰਫਤਾਰ ਨਾਲ ਲੈ ਕੇ ਰੇਸ਼ਮ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰੇਸ਼ਮ ਸਿੰਘ ਦੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਡਰਾਈਵਰ ਕੁਲਦੀਪ ਸਿੰਘ ਦੇ ਖਿਲਾਫ ਧਾਰਾ 281,106, 324 (4) ਬੀਐਨਐਸ ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੰਸਟਾਗ੍ਰਾਮ ‘ਤੇ ਇਸ ਪੋਸਟ ਨੂੰ ਵੇਖੋ
