ਪਟਿਆਲਾ ਨਿਊਜ਼ : ਤ੍ਰਿਪੜੀ ਤੋਂ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਦੇਣ ਲਈ ਬਾਲ ਸੁਰੱਖਿਆ ਅਫਸਰ ਵੱਲੋਂ ਜਾਰੀ ਕੀਤਾ ਸੰਪਰਕ ਨੰਬਰ

ਪਟਿਆਲਾ, 25 ਫਰਵਰੀ:

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਨੇ ਤ੍ਰਿਪੜੀ ਸਥਿਤ ਸ਼ੰਕਰ ਕਰਿਆਨਾ ਸਟੋਰ ਤੋਂ ਲਾਪਤਾ ਬੱਚੇ ਸ਼ੰਕਰ ਕੁਮਾਰ ਪੁੱਤਰ ਸੰਜੇ ਮੁਖੀ ਦੀ ਰਿਪੋਰਟ ਕਰਨ ਲਈ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜੂਨ 2025 ਨੂੰ ਸਵੇਰੇ 9 ਵਜੇ ਤ੍ਰਿਪੜੀ ਸਥਿਤ ਸ਼ੰਕਰ ਕਰਿਆਨੇ ਦੀ ਦੁਕਾਨ ਤੋਂ ਲਾਪਤਾ ਹੋਇਆ ਬੱਚਾ ਸਿੰਕਦਰ ਕੁਮਾਰ 6 ਸਾਲ ਦਾ ਹੈ, ਬੱਚਾ ਬੋਲ ਵੀ ਨਹੀਂ ਸਕਦਾ ਅਤੇ ਸੁਣਨ ਤੋਂ ਵੀ ਕਮਜ਼ੋਰ ਹੈ। ਬੱਚੇ ਦਾ ਰੰਗ ਭੂਰਾ ਹੈ, ਕੱਦ 2 ਫੁੱਟ ਹੈ। ਜਿਸ ਸਮੇਂ ਬੱਚਾ ਲਾਪਤਾ ਹੋਇਆ, ਉਸ ਸਮੇਂ ਉਸ ਨੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਅਤੇ ਲਾਪਤਾ ਵਿਅਕਤੀ ਦਾ ਪਤਾ ਲਗਾਉਣ ਅਤੇ ਉਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਮਕਸਦ ਨਾਲ ਵਿਭਾਗ ਵੱਲੋਂ ਨੰਬਰ ਜਾਰੀ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਬੱਚੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਦੇ ਫ਼ੋਨ ਨੰਬਰ 0175-2353523, ਚਾਈਲਡ ਲਾਈਨ 1098 ‘ਤੇ ਸੂਚਨਾ ਦੇ ਸਕਦਾ ਹੈ ਨਹੀਂ ਤਾਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ।

Leave a Reply

Your email address will not be published. Required fields are marked *