ਨੇਪਾਲੀ ਨੌਕਰਾਣੀ ਦਾ ਵੱਡਾ ਕਾਂਡ, ਪਤੀ-ਪਤਨੀ ਨੂੰ ਬੇਹੌਸ਼ ਕਰ 7.5 ਲੱਖ ਰੁਪਏ ‘ਤੇ 22 ਲੱਖ ਦੇ ਗਹਿਣੇ ਲੈ ਕੇ ਹੋਈ ਫਰਾਰ ⋆ D5 News


Ludhiana News: ਲੁਧਿਆਣਾ ‘ਚ ਆਏ ਦਿਨ ਚੋਰੀ ਦੀ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਲੁਧਿਆਣਾ ਦੇ ਅਰਬਨ ਅਸਟੇਟ-2 ਇਲਾਕੇ ਤੋਂ ਇਕ ਘੱਟਨਾਂ ਸਾਹਮਣੇ ਆਈ ਹੈ ਜਿਥੇ ਇੱਕ ਨੇਪਾਲੀ ਨੌਕਰਾਣੀ ਵੱਲੋਂ ਘਰ ਦੇ ਮਾਲਕਾਂ ਨੂੰ ਬੇਹੌਸ਼ ਕਰਕੇ 7.5 ਲੱਖ ਰੁਪਏ ਅਤੇ 22 ਲੱਖ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਇਸ ਘਟਨਾ ਵਿੱਚ ਉਸ ਨਾਲ ਦੋ ਹੋਰ ਸਾਥੀ ਵੀ ਨਾਲ ਸਨ। ਇਨ੍ਹਾਂ ਨੇ ਘਟਨਾਂ ਨੂੰ ਅੰਜਾਮ ਦੇਣ ਤੋਂ ਪਹਿਲਾ ਸੀਸੀਟੀਵੀ ਦੀਆਂ ਤਾਰਾਂ ਵੀ ਕੱਟ ਦਿੱਤੀਆ ਸਨ।
Raghav Chadha ਦਾ Alliance ’ਤੇ ਵੱਡਾ ਬਿਆਨ, ਸੀਟਾਂ ਬਾਰੇ ਕੀਤਾ ਐਲਾਨ! | D5 Channel Punjabi
ਜਾਣਕਾਰੀ ਅਨੁਸਾਰ 60 ਸਾਲਾ ਭਗਵੰਤ ਸਿੰਘ ਦੀ ਸ਼ੇਰਪੁਰ ਕਲਾਂ ਵਿੱਚ ਚੇਤਕ ਟੂਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਹੈ। ਉਸ ਦਾ ਲੜਕਾ, ਨੂੰਹ ਅਤੇ ਬੱਚੇ ਵਿਦੇਸ਼ ਗਏ ਹੋਏ ਹਨ। ਘਰ ਵਿੱਚ ਸਿਰਫ਼ ਭਗਵੰਤ ਸਿੰਘ ਤੇ ਉਸ ਦੀ ਪਤਨੀ ਨਰਿੰਦਰ ਕੌਰ ਹੀ ਸਨ। ਕਰੀਬ ਡੇਢ ਮਹੀਨਾ ਪਹਿਲਾਂ ਨੇਪਾਲ ਦੇ ਸੁਨਸਾਰੀ ਜ਼ਿਲ੍ਹੇ ਦੇ ਪਿੰਡ ਬਕਲੋਰੀ ਦੀ ਰਹਿਣ ਵਾਲੀ ਸਸਮਿਤਾ ਰਾਏ ਨੂੰ ਘਰ ਵਿੱਚ ਨੌਕਰ ਵਜੋਂ ਰੱਖਿਆ ਗਿਆ ਸੀ। ਉਹ ਉਸ ਦੇ ਘਰ ਹੀ ਰਹਿੰਦੀ ਸੀ। ਇਸ ਦੌਰਾਨ ਸਵੇਰੇ ਉਸਨੇ ਦੁੱਧ ਵਿਚ ਕੁਝ ਨਸ਼ੀਲਾ ਪਦਾਰਥ ਮਿਲਾ ਕੇ ਘਰ ਦੇ ਮਾਲਕਾ ਨੂੰ ਪਿਲਾ ਦਿੱਤਾ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਤੇ ਇਸ ਨੌਕਰਾਨੀ ਅਤੇ ਉਸ ਦੇ ਸਾਥੀਆਂ ਵੱਲੋਂ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ।

 

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *