ਚੰਡੀਗੜ੍ਹ: ਬਹੁਤ ਹੀ ਉਡੀਕੀ ਜਾ ਰਹੀ ਫਿਲਮ “ਜੀ ਵੇ ਸੋਹਣਿਆ ਜੀ” ਦਾ ਟਾਈਟਲ ਟਰੈਕ ਜੋ ਆਤਿਫ਼ ਅਸਲਮ ਦੁਆਰਾ ਗਾਇਆ ਗਿਆ ਹੈ ਤੇ ਯੂ&ਆਈ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਦੇ ਬੋਲਾਂ ਨੇ ਹਰ ਇੱਕ ਦੀ ਰੂਹ ਖੁਸ਼ ਕਰ ਦਿੱਤੀ ਹੈ ਪਿਆਰ ਦੀ ਇੱਕ ਨਵੀਂ ਦਾਸਤਾਨ ਸੁਣਾਈ ਹੈ।
ਇਹ ਸਿਰਫ਼ ਇੱਕ ਗੀਤ ਨਹੀਂ ਹੈ; ਇਹ ਇੱਕ ਭਾਵਨਾਵਾਂ ਦਾ ਰੋਲਰ ਕੋਸਟਰ ਹੈ, ਜਿਸ ਵਿੱਚ ਮਿਹਰ ਤੇ ਅਲੀ ਦੀ ਪਿਆਰ ਦੀ ਕਹਾਣੀ ਤੇ ਜ਼ਜ਼ਬਾਤ ਪੇਸ਼ ਕਰਦੀ ਹੈ।
Jee Ve Sohniya ji: ਸਿੰਗਰ ਆਤਿਫ਼ ਅਸਲਮ ਦਾ ਨਵੇਂ ਸਾਲ ਦਾ ਪਹਿਲਾ ਪੰਜਾਬੀ ਟਾਈਟਲ ਟ੍ਰੈਕ “ਜੀ ਵੇ ਸੋਹਣਿਆ ਜੀ” ਯੂ&ਆਈ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ, ਫਿਲਮ “ਜੀ ਵੇ ਸੋਹਣਿਆ ਜੀ” 16 ਫਰਵਰੀ ਨੂੰ ਹੋਵੇਗੀ ਰਿਲੀਜ਼
ਇਹ ਟਾਈਟਲ ਟ੍ਰੈਕ ਹਰ ਇੱਕ ਦਿਲ ਦੀ ਆਵਾਜ਼ ਬਣਨ ਜਾ ਰਿਹਾ ਹੈ। ਇਹ ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਹੈ ਜਿਸਨੂੰ ਸਰਲਾ ਰਾਣੀ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ।
ਇਹ ਫਿਲਮ ਯੂ&ਆਈ ਫਿਲਮ ਅਤੇ ਵੀ.ਐੱਚ. ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ਜਿਸਨੂੰ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ‘ਚ ਰਿਲੀਜ਼ ਕੀਤਾ ਜਾਵੇਗਾ।
ਫਿਲਮ “ਜੀ ਵੇ ਸੋਹਣਿਆ ਜੀ” 16 ਫਰਵਰੀ 2024 ਨੂੰ ਹੋਵੇਗੀ ਰਿਲੀਜ਼!!
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
