ਸ. ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਹਿਦਾਯਤਾਂ ਮੁਤਾਬਕ ਆਉਣ ਵਾਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਵਜੋਂ ਨਾਮਾਂਕਣ ਲਈ ਬਿਨੈ-ਪੱਤਰ ਲੈਣ ਦੀ ਪ੍ਰਕ੍ਰਿਆ ਸ਼ੁਰੂ ਕਰਨ ਜਾ ਰਹੀ ਹੈ, ਇਹ ਪ੍ਰਕ੍ਰਿਆ ਮਿਤੀ 16.12.2021 ਤੋਂ ਸ਼ੁਰੂ ਕੀਤੀ ਜਾਵੇਗੀ । ਜਿਸ ਕਿਸੇ ਕਾਂਗਰਸ ਲੀਡਰ ਨੇ ਵਿਧਾਨ ਸਭਾ ਚੋਣ ਲੜਨ ਲਈ ਆਪਣੀ ਦਾਵੇਦਾਰੀ ਪੇਸ਼ ਕਰਨਾ ਚਾਹੁੰਦਾ ਹੈ ਉਹ ਨਾਮਾਂਕਣ ਭਰ ਸਕਦਾ ਹੈ । ਨਾਮਾਂਕਣ ਲਈ ਬਿਨੈ-ਪੱਤਰ ਆਪਣੇ ਜ਼ਿਲੇ ਦੇ ਪ੍ਰਧਾਨ/ਕਾਰਜਕਾਰੀ ਪ੍ਰਧਾਨ ਤੋਂ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਫੇਸਬੁੱਕ ਤੋਂ ਫਾਰਮ ਪ੍ਰਾਪਤ ਕਰ ਸਕਦਾ ਹੈ । ਇਹ ਨਾਮਾਂਕਣ ਲਈ ਬਿਨੈ-ਪੱਤਰ ਲੈਣ ਦੀ ਪ੍ਰਕ੍ਰਿਆ ਦੀ ਆਖਰੀ ਮਿਤੀ 20.12.2021 ਰੱਖੀ ਗਈ ਹੈ ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਯੋਗਿੰਦਰ ਪਾਲ ਢੀਂਗਰਾ ਜੀ ਨੇ ਦੱਸਿਆ ਹੈ ਕਿ ਵਿਧਾਨ ਸਭਾ ਚੋਣਾਂ ਨੂੰ ਥੋੜਾ ਸਮਾਂ ਰਹਿ ਗਿਆ ਹੈ ਇਸ ਲਈ ਉਨ੍ਹਾਂ ਨੇ ਸਾਰੀਆਂ ਨੂੰ ਇਹ ਨਾਮਾਂਕਣ ਜਲਦ ਤੋਂ ਜਲਦ ਭੇਜਣ ਲਈ ਕਿਹਾ ਹੈ ।
ਕਾਂਗਰਸ ਦੇ ਉਮੀਦਵਾਰ ਵਜੋਂ ਨਾਮਾਂਕਣ ਲਈ ਬਿਨੈ-ਪੱਤਰ ਭਰਣ ਦੀ ਪ੍ਰਕ੍ਰਿਆ ਸ਼ੁਰੂ
