‘ਕਭੀ ਈਦ ਕਭੀ ਦੀਵਾਲੀ’ ‘ਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ ⋆ D5 News


ਮੁੰਬਈ— ਬੀਤੇ ਦਿਨ ਦੇਸ਼ ਭਰ ‘ਚ ਈਦ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰ ‘ਈਦ’ ਪਾਰਟੀ ਰੱਖੀ ਗਈ, ਜਿਸ ‘ਚ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਨੂੰ ਸੱਦਾ ਦਿੱਤਾ ਗਿਆ। ਖਬਰਾਂ ਮੁਤਾਬਕ ਪਾਰਟੀ ਦੌਰਾਨ ਸਲਮਾਨ ਨੇ ਸ਼ਹਿਨਾਜ਼ ਨੂੰ ਫਿਲਮ ‘ਕਭੀ ਈਦ ਕਭੀ ਦੀਵਾਲੀ’ ਲਈ ਰੋਲ ਆਫਰ ਕੀਤਾ। ਕਿਸਾਨ ਨਿਊਜ਼: ਕਿਸਾਨਾਂ ਦਾ ਸਿੱਧਾ UP , ਬੀਜੇਪੀ ਦਾ ਗੜ੍ਹ ਹਿਲਾ ! ਵੱਡੀ ਮੀਟਿੰਗ ‘ਈਦ’ ਪਾਰਟੀ ‘ਚ ਬਾਲੀਵੁੱਡ ਦੇ ਵੱਡੇ ਚਿਹਰਿਆਂ ਨੇ ਸ਼ਿਰਕਤ ਕੀਤੀ। ਸ਼ਹਿਨਾਜ਼ ਗਿੱਲ ਨੇ ਪਾਰਟੀ ‘ਚ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਜੋ ਕਾਫੀ ਖੂਬਸੂਰਤ ਲੱਗ ਰਿਹਾ ਸੀ ਅਤੇ ਪੂਰੀ ਪਾਰਟੀ ਦੌਰਾਨ ਸ਼ਹਿਨਾਜ਼ ਨੇ ਸਲਮਾਨ ਖਾਨ ਨੂੰ ਵਾਰ-ਵਾਰ ਜੱਫੀ ਪਾਈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਲਮਾਨ ਖਾਨ ਅਤੇ ਸ਼ਹਿਨਾਜ਼ ਗਿੱਲ ਦਾ ਬੰਧਨ ਕਾਫੀ ਚੰਗਾ ਹੋ ਗਿਆ ਹੈ। ਪੋਸਟ ਬੇਦਾਅਵਾ ਵਿਚਾਰ / ਇਸ ਲੇਖ ਵਿੱਚ ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *