ਅਮਰੀਕਾ ਅਤੇ ਦੱਖਣੀ ਕੋਰੀਆ ਸਾਂਝੇ ਫੌਜੀ ਅਭਿਆਸ ਕਰਨਗੇ।


ਅਮਰੀਕਾ ਅਤੇ ਦੱਖਣੀ ਕੋਰੀਆ ਅਗਲੇ ਹਫਤੇ ਤੋਂ ਸੰਯੁਕਤ ਫੌਜੀ ਅਭਿਆਸ ਸ਼ੁਰੂ ਕਰਨਗੇ। ਉੱਤਰੀ ਕੋਰੀਆ, ਜਿਸ ਨੇ ਹਥਿਆਰਾਂ ਦਾ ਪ੍ਰੀਖਣ ਕਰਨਾ ਜਾਰੀ ਰੱਖਿਆ ਹੋਇਆ ਹੈ, ਦੇ ਜਵਾਬ ‘ਚ ਵੱਡੇ ਪੱਧਰ ‘ਤੇ ਫੌਜੀ ਅਭਿਆਸ ਵੀ ਕੀਤਾ ਜਾਵੇਗਾ।

ਦੋਹਾਂ ਦੇਸ਼ਾਂ ਦਾ ਇਹ ਅਭਿਆਸ 22 ਅਗਸਤ ਤੋਂ 1 ਸਤੰਬਰ ਤੱਕ ਦੱਖਣੀ ਕੋਰੀਆ ‘ਚ ਹੋਵੇਗਾ।ਇਸ ‘ਚ ਲੜਾਕੂ ਜਹਾਜ਼, ਜੰਗੀ ਜਹਾਜ਼, ਟੈਂਕ ਅਤੇ ਹਜ਼ਾਰਾਂ ਫੌਜੀ ਹਿੱਸਾ ਲੈਣਗੇ। ਕਈ ਸਾਲਾਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਇੰਨੇ ਵੱਡੇ ਪੱਧਰ ‘ਤੇ ਅਭਿਆਸ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਾਂਝੇ ਅਭਿਆਸ ਲਈ ਰੂਸ ਭੇਜੇਗਾ ਚੀਨ…

ਜ਼ਿਕਰਯੋਗ ਹੈ ਕਿ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਜਲ ਸੈਨਾਵਾਂ ਨੇ ਹਾਲ ਹੀ ‘ਚ 8 ਤੋਂ 14 ਅਗਸਤ ਤੱਕ ਹਵਾਈ ‘ਚ ਮਿਜ਼ਾਈਲ ਖੋਜ ਅਤੇ ਟਰੈਕਿੰਗ ਨਾਲ ਸਬੰਧਤ ਅਭਿਆਸ ਕੀਤਾ ਹੈ।

Leave a Reply

Your email address will not be published. Required fields are marked *