*ਬਲਾਕ ਮਾਜਰੀ ਦੇ ਪਿੰਡਾਂ ਦੀ 67 ਏਕੜ 2 ਕਨਾਲ 36 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ*
ਐਸ.ਏ.ਐਸ.ਨਗਰ 12 ਮਈ:
ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ (ਵੀ.) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੇਂਡੂ ਵਿਕਾਸ ਤੇ ਪੰਚਾਇਤਾਂ ਬਾਰੇ ਮੰਤਰੀ ਸ. ) ਅਤੇ ਪੰਚਾਇਤ ਅਫ਼ਸਰ ਸ੍ਰੀ ਬਲਜਿੰਦਰ ਸਿੰਘ ਗਰੇਵਾਲ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਡਾ: ਜਸਪ੍ਰੀਤ ਕੌਰ ਅਤੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਖਰੜ ਸ੍ਰੀ ਵਿਵੇਕ ਨਿਰਮੋਹੀ ਅਤੇ ਡਿਊਟੀ ਮੈਜਿਸਟ੍ਰੇਟ ਮਾਜਰੀ ਸ੍ਰੀ ਦੀਪਕ ਭਾਰਦਵਾਜ ਵੱਲੋਂ ਗ੍ਰਾਮ ਪੰਚਾਇਤ ਸੁਹਾਲੀ ਦੇ ਸਹਿਯੋਗ ਨਾਲ ਕੀਤਾ ਗਿਆ। ਢੋਡੇਮਾਜਰਾ ਬਲਾਕ ਮਾਜਰੀ ਦੀ 4 ਏਕੜ 2 ਕਨਾਲ 11 ਮਰਲੇ ਜ਼ਮੀਨ ਨਾਜਾਇਜ਼ ਕਬਜ਼ੇ ਹਟਾ ਕੇ ਪੰਚਾਇਤਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਸੁਪਰਡੈਂਟ ਬਲਾਕ ਦਫ਼ਤਰ, ਸ੍ਰੀ ਉਂਕਾਰ ਸਿੰਘ ਵੀ.ਡੀ.ਓ., ਸ੍ਰੀ ਰਾਜੇਸ਼ ਕਪੂਰ ਪੰਚਾਇਤ ਅਫ਼ਸਰ, ਸ੍ਰੀ ਸੁਰਿੰਦਰਪਾਲ ਸਿੰਘ ਪੰਚਾਇਤ ਸਕੱਤਰ, ਸ੍ਰੀਮਤੀ ਰਾਜਵੰਤ ਕੌਰ ਪੰਚਾਇਤ ਸਕੱਤਰ, ਸ੍ਰੀਮਤੀ ਊਸ਼ਾ ਰਾਣੀ ਪੰਚਾਇਤ ਸਕੱਤਰ ਆਦਿ ਹਾਜ਼ਰ ਸਨ।
The post ਬਲਾਕ ਮਾਜਰੀ ਦੇ ਪਿੰਡਾਂ ਦੀ 67 ਏਕੜ 2 ਕਨਾਲ 36 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ appeared first on
