ਬਰਨਾਲਾ ਚ ਕਬੱਡੀ ਖਿਡਾਰੀਆਂ ਦੁਆਰਾ ਹੋਲਦਾਰ ਦਾ ਕੀਤਾ ਕਤਲ ⋆ D5 News


ਬਰਨਾਲਾ ਸ਼ਹਿਰ ‘ਚ ਐਤਵਾਰ ਦੇਰ ਰਾਤ ਪੁਲਿਸ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ.ਸ਼ਹਿਰ ਦੇ 25 ਏਕੜ ਰਕਬੇ ‘ਚ ਸਥਿਤ ਇੱਕ ਰੈਸਟੋਰੈਂਟ ‘ਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਸਟਾਫ਼ ਵਿਚਾਲੇ ਝਗੜਾ ਹੋਣ ਤੋਂ ਬਾਅਦ ਜਿਸ ਮੌਕੇ ਥਾਣਾ ਸਿਟੀ 1 ਦੀ ਪੁਲਿਸ ਪਹੁੰਚੀ ਤਾਂ ਰੈਸਟੋਰੈਂਟ ‘ਚ ਲੜ ਰਹੇ ਕਬੱਡੀ ਖਿਡਾਰੀਆਂ  ‘ਤੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ।ਦੋਸ਼ੀਆਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ
ਘਟਨਾ ਦੇ ਚਸ਼ਮਦੀਦਾਂ ਮੁਤਾਬਕ ਮੁਲਜ਼ਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਨ।ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਰੈਸਟੋਰੈਂਟ ਦੀ ਭੰਨਤੋੜ ਵੀ ਕੀਤੀ।ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮ੍ਰਿਤਕ ਦਰਸ਼ਨ ਸਿੰਘ ਥਾਣਾ ਸਿਟੀ ਵਨ ਵਿੱਚ ਪਿਛਲੇ ਕਾਫੀ ਸਮੇਂ ਤੋਂ ਕਾਂਸਟੇਬਲ ਵਜੋਂ ਡਿਊਟੀ ਕਰ ਰਿਹਾ ਸੀ।ਇਸ ਘਟਨਾ ਨਾਲ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *