ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਨੇ ਦੱਸਿਆ ਕਿ ਲੜਕੀ ਪਿੰਕੀ ਉਮਰ ਕਰੀਬ 15 ਸਾਲ, ਰੰਗ ਸਾਵਲਾ ਪਿੰਡ ਮਾਛੀਵਾੜਾ ਮੰਡ ਜ਼ਿਲ੍ਹਾ ਲੁਧਿਆਣਾ ਤੋਂ ਲਾਵਾਰਸ ਹਾਲਤ ਵਿੱਚ ਮਿਲੀ ਸੀ। ਉਕਤ ਲੜਕੀ ਨੂੰ ਕਿਸੇ ਨੇ 2 ਜੂਨ 2013 ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ‘ਚ ਦਾਖਲ ਕਰਵਾਇਆ ਸੀ। ਵਰਤਮਾਨ ਵਿੱਚ ਇਹ ਬੱਚੀ ਬਾਲ ਭਲਾਈ ਕਮੇਟੀ, ਪਟਿਆਲਾ ਮਿਤੀ 28 ਸਤੰਬਰ 2018 ਦੇ ਹੁਕਮਾਂ ਤਹਿਤ 06 ਅਕਤੂਬਰ 2018 ਤੋਂ ਅਨਾਥ ਆਸ਼ਰਮ ਵਿੱਚ ਰਹਿ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਜੇ ਤੱਕ ਲੜਕੀ ਦੇ ਪਰਿਵਾਰ ਜਾਂ ਸਰਪ੍ਰਸਤ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਇਸ ਬੱਚੀ ਜਾਂ ਉਸਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 10 ਅਗਸਤ 2026 ਤੱਕ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ, ਕਮਰਾ ਨੰ: 150, ਬਲਾਕ-ਸੀ ਐਕਸਟੈਂਸ਼ਨ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਸੰਪਰਕ ਕਰ ਸਕਦਾ ਹੈ।
ਸੰਪਰਕ ਫੋਨ ਨੰਬਰ 0175-2353523, ਈਮੇਲ dcpo.patiala@gmail.com ਜਾਂ 1098 ਚਾਈਲਡ ਹੈਲਪਲਾਈਨ ‘ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
