ਗੈਂਗਸਟਰ ਦੀ ਪਾਰਟੀ ‘ਚ ਪੁਲਿਸ ਪਾ ਰਹੀ ਭੰਗੜੇ, ਵੀਡੀਓ ਵਾਇਰਲ ⋆ D5 News


Amritsar News: ਇਕ ਪਾਸੇ ਜਿਥੇ ਪੰਜਾਬ ਵਿਚ ਆਏ ਦਿਨ ਗੈਂਗਸਟਰਾਂ ਵੱਲੋਂ ਕੀਤੀ ਕੋਈ ਨਾ ਕੋਈ ਵਾਰਦਾਤ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਉਥੇ ਹੀ ਦੂਜੇ ਪਾਸੇ ਜੇਕਰ ਤੁਸੀ ਸੁਣੋਂ ਕਿ ਲੋਕਾਂ ਦੀ ਸੁਰਖਿਆ ‘ਚ ਤੈਨਾਤ ਪੁਲਿਸਕਰਮੀ ਗੈਂਗਸਟਰਾਂ ਨਾਲ ਭੰਗੜੇ ਪਾ ਰਹੇ ਹਨ ਤਾਂ ਇਹ ਥੋੜ੍ਹਾ ਅਜਿਬ ਲੱਗਦਾ। ਪਰ ਅਜਿਹੀ ਘਟਨਾਂ ਵਾਪਰੀ ਹੈ ਅੰਮ੍ਰਿਤਸਰ ਸ਼ਹਿਰ ਵਿਚ ਜਿਸਦੀ ਇਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿਚ ਡੀਐਸਪੀ ਰੈਂਕ ਦੇ ਅਧਿਕਾਰੀ ਗੈਂਗਸਟਰ ਕਮਲ ਬੋਰੀ ਦੀ ਪਾਰਟੀ ਵਿਚ ਭੰਗੜਾਂ ਪਾਉਂਦੇ ਨਜ਼ਰ ਆ ਰਹੇ ਹਨ।
Randhawa ਵੱਲੋਂ ਚੁੱਕੇ ਮੁੰਡੇ ਨੇ ਖੋਲ੍ਹਿਆ ਰਾਜ਼, ਪੈ ਗਿਆ ਰੌਲ਼ਾ | D5 Channel Punjabi | Narveer Singh Gill
ਹਾਸਲ ਜਾਣਕਾਰੀ ਮੁਤਾਬਕ ਕਾਈ ਥਾਣਿਆਂ ਦੇ ਮੁਖੀ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਇਸ ਪਾਰਟੀ ਵਿੱਚ ਕਮਲ ਬੋਰੀ ਨਾਲ ਦਿਖਾਈ ਦੇ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਵੀਡੀਓ ਵੇਖਣ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਤਬਾਦਲੇ ਕੀਤੇ ਹਨ। ਦੱਸ ਦਈਏ ਕਿ ਕਮਲ ਬੋਰੀ ਦੇ ਗੈਗਟਰਾਂ ਨਾਲ ਸਬੰਧ ਦੱਸੇ ਜਾਂਦੇ ਹਨ। ਉਸ ਉਪਰ ਦੜਾ-ਸੱਟਾ ਦਾ ਕੰਮ, ਬੁੱਕੀ, ਗੈਰ ਕਾਨੂੰਨੀ ਤਰੀਕੇ ਨਾਲ ਮਕਾਨਾਂ ‘ਤੇ ਕਬਜੇ ਕਰਨ ਦੇ ਇਲਜ਼ਾਮ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *