ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ ‘ਤੇ ਹਮਲਾ, ਕਈ ਫੌਜੀ ਜਵਾਨ ਅਤੇ ਪਾਇਲਟ ਮਾਰੇ ਗਏ


ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਅੱਤਵਾਦੀ ਏਅਰਬੇਸ ਦੇ ਅੰਦਰ ਦਾਖਲ ਹੋ ਗਏ ਹਨ ਅਤੇ ਗੋਲੀਬਾਰੀ ਜਾਰੀ ਹੈ। ਪੂਰੇ ਸ਼ਹਿਰ ਵਿੱਚ ਡਰ ਅਤੇ ਸਹਿਮ ਫੈਲ ਗਿਆ ਹੈ। ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਮੀਆਂਵਾਲੀ ਪਾਕਿਸਤਾਨ ਸਥਿਤ ਏਅਰਬੇਸ ‘ਤੇ ਸਵੇਰੇ 2 ਵਜੇ ਹਮਲਾ ਕੀਤਾ। ਤਹਿਰੀਕ-ਜੇਹਾਦ-ਪਾਕਿਸਤਾਨ ਦੇ ਬੁਲਾਰੇ ਮੁੱਲਾ ਮੁਹੰਮਦ ਕਾਸਿਮ ਦਾ ਦਾਅਵਾ ਹੈ ਕਿ ਉਸ ਦੇ ਆਤਮਘਾਤੀ ਹਮਲਾਵਰਾਂ ਨੇ ਪੀਏਐਫ ਏਅਰਬੇਸ ‘ਤੇ ਦਰਜਨਾਂ ਛੋਟੇ ਅਤੇ ਵੱਡੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਈ ਫੌਜੀ ਜਵਾਨ ਅਤੇ ਪਾਇਲਟ ਮਾਰੇ ਗਏ ਹਨ।
ਅੱਤਵਾਦੀਆਂ ਨੇ ਏਅਰਬੇਸ ‘ਤੇ ਖੜ੍ਹੇ ਲੜਾਕੂ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਆਤਮਘਾਤੀ ਹਮਲਾਵਰ ਏਅਰਬੇਸ ਦੀ ਕੰਧ ‘ਤੇ ਲੱਗੀ ਕੰਡਿਆਲੀ ਤਾਰ ਨੂੰ ਕੱਟ ਕੇ ਅੰਦਰ ਵੜ ਗਏ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਜਵਾਬੀ ਗੋਲੀਬਾਰੀ ‘ਚ 4 ਅੱਤਵਾਦੀ ਮਾਰੇ ਗਏ ਹਨ। ਏਅਰਬੇਸ ਦੇ ਅੰਦਰ ਅੱਤਵਾਦੀਆਂ ਵਲੋਂ ਲਗਾਤਾਰ ਧਮਾਕੇ ਅਤੇ ਗੋਲੀਬਾਰੀ ਕੀਤੀ ਜਾ ਰਹੀ ਹੈ।ਹਮਲੇ ਤੋਂ ਬਾਅਦ ਆਸਪਾਸ ਦੇ ਇਲਾਕਿਆਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਅਰਬੇਸ ਖੇਤਰ ਦੇ ਨੇੜੇ ਸਥਿਤ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਏਅਰਬੇਸ ‘ਤੇ ਹਮਲਾ ਸਵੇਰੇ ਤੜਕੇ ਹੋਇਆ। ਸਾਵਧਾਨੀ ਦੇ ਤੌਰ ‘ਤੇ ਪਾਕਿਸਤਾਨ ਦੇ ਸਾਰੇ ਏਅਰਬੇਸ ‘ਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *