ਕ੍ਰਾਈਮ ਸੀਨ: ਸਥਾਨਕ ਸੈਕਟਰ-7 ਵਿੱਚ ਰਹਿਣ ਵਾਲੇ ਆਈਏਐਸ ਅਧਿਕਾਰੀ ਮਨੀਸ਼ ਕੁਮਾਰ ਦੇ ਘਰ ਚੋਰੀ ਹੋਣ ਦਾ ਸਮਾਚਾਰ ਹੈ।
ਇਹ ਮਾਮਲਾ ਮ੍ਰਿਣਾਲਿਨੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 19 ਜੁਲਾਈ ਨੂੰ ਆਪਣੇ ਪਤੀ ਨਾਲ ਹੈਦਰਾਬਾਦ ਗਈ ਸੀ, ਜਦੋਂ ਉਹ 24 ਜੁਲਾਈ ਨੂੰ ਵਾਪਸ ਘਰ ਆਈ ਤਾਂ ਉਸ ਨੇ ਘਰ ਦਾ ਦਰਵਾਜ਼ਾ ਟੁੱਟਿਆ ਦੇਖਿਆ।
ਘਰ ਵਿੱਚੋਂ ਸੱਤ ਸੋਨੇ ਅਤੇ ਹੀਰਿਆਂ ਦੇ ਸੈੱਟ, 10-12 ਮੁੰਦਰੀਆਂ, 3 ਹੀਰਿਆਂ ਦੀਆਂ ਚੂੜੀਆਂ, ਇੱਕ ਸੋਨੇ ਦਾ ਕੰਗਣ, 4 ਸੋਨੇ ਦੀਆਂ ਚੂੜੀਆਂ, 3-4 ਘੜੀਆਂ, 15-20 ਚਾਂਦੀ ਦੇ ਸਿੱਕੇ, 5-6 ਸੋਨੇ ਦੇ ਸਿੱਕੇ, ਇੱਕ ਹੀਰਾ। ਮੰਗਲਸੂਤਰ, 2-3 ਹੀਰਿਆਂ ਦੀਆਂ ਮੁੰਦਰੀਆਂ ਅਤੇ ਸੋਨੇ ਦੀ ਚੇਨ ਚੋਰੀ ਹੋ ਗਈ, ਥਾਣਾ ਸੈਕਟਰ 26 ਦੀ ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧੀਆਂ, ਵਿਜੀਲੈਂਸ ਕੋਲ ਪਹੁੰਚੀਆਂ 18 ਸ਼ਿਕਾਇਤਾਂ
