ਗੁਜਰਾਤ ਟਾਈਟਨਸ ਦੇ ਨੰਬਰ-1 ਕ੍ਰਿਕਟਰ ਬਣੇ Shubman Gill

ਗੁਜਰਾਤ ਟਾਈਟਨਸ ਦੇ ਨੰਬਰ-1 ਕ੍ਰਿਕਟਰ ਬਣੇ Shubman Gill

 

ਗੁਜਰਾਤ ਟਾਈਟਨਜ਼ ਦੇ ਨਵੇਂ ਕਪਤਾਨ ਸ਼ੁਭਮਨ ਗਿੱਲ ਨੇ ਘਰੇਲੂ ਮੈਦਾਨ ‘ਤੇ ਪੰਜਾਬ ਕਿੰਗਜ਼ ਖਿਲਾਫ ਇਤਿਹਾਸ ਰਚ ਦਿੱਤਾ ਹੈ। ਗਿੱਲ ਨੇ 4 ਅਪ੍ਰੈਲ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਇਸ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ।

ਗੁਜਰਾਤ ਟਾਈਟਨਜ਼ ਦੇ ਸ਼ੁਭਮਨ ਗਿੱਲ ਨੇ 48 ਗੇਂਦਾਂ ਦਾ ਸਾਹਮਣਾ ਕਰਦੇ ਹੋਏ 89 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਬਦੌਲਤ ਗੁਜਰਾਤ ਨੇ ਸਕੋਰ ਬੋਰਡ ‘ਤੇ 199 ਦੌੜਾਂ ਬਣਾਈਆਂ। ਇਹ ਗਿੱਲ ਦਾ ਆਈਪੀਐਲ ਵਿੱਚ ਕਪਤਾਨ ਵਜੋਂ ਪਹਿਲਾ 50 ਤੋਂ ਵੱਧ ਸਕੋਰ ਸੀ। ਤੁਹਾਨੂੰ ਦੱਸ ਦੇਈਏ ਕਿ ਸਟਾਰ ਭਾਰਤੀ ਬੱਲੇਬਾਜ਼ ਗਿੱਲ ਆਈਪੀਐਲ ਦੇ ਇਤਿਹਾਸ ਵਿੱਚ 9ਵੇਂ ਸਭ ਤੋਂ ਘੱਟ ਉਮਰ ਦੇ ਕਪਤਾਨ ਬਣ ਗਏ ਹਨ।
Shubman Gill ਬਣੇ GT ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲਾ ਕ੍ਰਿਕਟਰ

ਦਰਅਸਲ, ਗੁਜਰਾਤ ਟਾਈਟਨਸ (ਜੀਟੀ) ਦੇ ਕਪਤਾਨ ਸ਼ੁਭਮਨ ਗਿੱਲ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਵਿਰੁੱਧ ਜ਼ਬਰਦਸਤ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਗੁਜਰਾਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਗੁਜਰਾਤ ਲਈ ਗਿੱਲ ਨੇ 48 ਗੇਂਦਾਂ ‘ਤੇ 89 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ‘ਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਉਸ ਨੇ ਘਰੇਲੂ ਮੈਦਾਨ ‘ਤੇ 185 ਦੀ ਸਟ੍ਰਾਈਕ ਰੇਟ ‘ਤੇ ਦੌੜਾਂ ਬਣਾਈਆਂ ਅਤੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ।

 

Leave a Reply

Your email address will not be published. Required fields are marked *