Patiala News: ਤ੍ਰਿਪੜੀ ਵਿੱਚ ਖੁਰਾਕ ਸੁਰੱਖਿਆ ਟੀਮ ਵੱਲੋਂ ਡੇਅਰੀਆਂ ਦੀ ਅਚਨਚੇਤ ਚੈਕਿੰਗ; ਪੰਜ ਸੈਂਪਲ ਭਰੇ

Patiala News: ਤ੍ਰਿਪੜੀ ਵਿੱਚ ਖੁਰਾਕ ਸੁਰੱਖਿਆ ਟੀਮ ਵੱਲੋਂ ਡੇਅਰੀਆਂ ਦੀ ਅਚਨਚੇਤ ਚੈਕਿੰਗ; ਪੰਜ ਸੈਂਪਲ ਭਰੇ

Patiala News: ਤ੍ਰਿਪੜੀ ਵਿੱਚ ਖੁਰਾਕ ਸੁਰੱਖਿਆ ਟੀਮ ਵੱਲੋਂ ਡੇਅਰੀਆਂ ਦੀ ਅਚਨਚੇਤ ਚੈਕਿੰਗ; ਪੰਜ ਸੈਂਪਲ ਭਰੇ

– ਟੀਮ ਨੇ ਜਾਂਚ ਦੌਰਾਨ ਪਨੀਰ, ਘਿਓ ਅਤੇ ਮਠਿਆਈਆਂ ਵੀ ਜ਼ਬਤ ਕੀਤੀਆਂ

ਪਟਿਆਲਾ, 4 ਅਪ੍ਰੈਲ:

ਫੂਡ ਸੇਫਟੀ ਵਿਭਾਗ ਨੇ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਇੱਕ ਡੇਅਰੀ ਯੂਨਿਟ ਵਿੱਚ ਛਾਪਾ ਮਾਰ ਕੇ ਪੰਜ ਸੈਂਪਲ ਜਾਂਚ ਲਈ ਲਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਡਾ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਕੱਤਰ ਕੀਤੇ ਗਏ ਸੈਂਪਲਾਂ ਵਿੱਚ ਘਿਓ, ਪਨੀਰ, ਦਹੀਂ, ਖੋਆ ਬਰਫ਼ੀ ਅਤੇ ਮਿਲਕ ਕੇਕ ਸ਼ਾਮਲ ਹਨ। ਗੁਣਵੱਤਾ ਅਤੇ ਸੁਰੱਖਿਆ ਦੇ ਮਾਪਦੰਡਾਂ ਦਾ ਮੁਲਾਂਕਣ ਕਰਨ ਲਈ ਇਹ ਨਮੂਨੇ ਵਿਸਤ੍ਰਿਤ ਵਿਸ਼ਲੇਸ਼ਣ ਲਈ ਪ੍ਰਯੋਗਸ਼ਾਲਾ ਵਿੱਚ ਭੇਜੇ ਜਾਂਦੇ ਹਨ।

ਉਨ•ਾਂ ਅੱਗੇ ਦੱਸਿਆ ਕਿ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਕਮਿਸ਼ਨਰ ਕਵਲਪ੍ਰੀਤ ਬਰਾੜ ਦੀ ਅਗਵਾਈ ਵਿੱਚ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੀਆਂ ਜਾਂਚ ਮੁਹਿੰਮਾਂ ਦੇ ਹਿੱਸੇ ਵਜੋਂ ਜਾਂਚ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸੂਚਨਾ ‘ਤੇ ਕਾਰਵਾਈ ਕਰਦਿਆਂ ਫੂਡ ਸੇਫਟੀ ਟੀਮ ਨੇ ਡੇਅਰੀ ਯੂਨਿਟ ਦੀ ਜਾਂਚ ਕੀਤੀ ਅਤੇ ਬਾਕੀ ਸਟਾਕ ਵੀ ਜ਼ਬਤ ਕਰ ਲਿਆ ਗਿਆ ਹੈ। ਜ਼ਬਤ ਕੀਤੇ ਗਏ ਸਮਾਨ ਵਿਚ ਕਰੀਬ 50 ਕਿਲੋ ਪਨੀਰ, 25 ਕਿਲੋ ਘਿਓ, 23 ਕਿਲੋ ਮਿਲਕ ਕੇਕ ਅਤੇ ਖੋਆ ਬਰਫੀ ਸ਼ਾਮਲ ਹੈ।

ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਲੈਬ ਦੀ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

ਡਾ: ਗੁਰਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਫੂਡ ਸੇਫਟੀ ਵਿਭਾਗ ਵੱਲੋਂ 9 ਅਪ੍ਰੈਲ, 2026 ਨੂੰ “ਈਟ ਰਾਈਟ ਮੇਲਾ” ਦਾ ਆਯੋਜਨ ਕੀਤਾ ਜਾਵੇਗਾ। ਇਸ ਸਮਾਗਮ ਦਾ ਉਦੇਸ਼ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਖਪਤਕਾਰਾਂ ਅਤੇ ਭੋਜਨ ਵਿਕਰੇਤਾਵਾਂ ਵਿੱਚ ਭੋਜਨ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਵੱਡੀ ਚੜ੍ਹਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਨਰੋਏ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਪਾਉਣ।

Leave a Reply

Your email address will not be published. Required fields are marked *